ਧੂਰੀ, 22 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਾਤਾ ਸ੍ਰੀ ਨੈਣਾ ਦੇਵੀ ਜੀ ਪੈਦਲ ਸੇਵਕ ਸੰਘ ਦੁਆਰਾ ਮਾਤਾ ਨੈਣਾ ਦੇਵੀ ਦੇਵੀ ਦੇ ਦਰਸ਼ਨਾ ਲਈ 21ਵੇਂ ਪੈਦਲ
ਜਥੇ ਨੂੰ ਸਥਾਨਕ ਸਨਾਤਮ ਧਰਮ ਧਰਮ ਮੰਦਿਰ ਤੋਂ ਰਵਾਨਾ ਕੀਤਾ।ਇਸ ਪੈਦਲ ਯਾਤਰਾ ਨੂੰ ਰਵਾਨਾ ਤੋਂ ਪਹਿਲਾ ਅਕਾਲੀ ਨੇਤਾ ਵਿੱਕੀ ਪਰੋਚਾ ਨੇ ਜੋਤੀ ਪ੍ਰਚਲਿਤ ਕੀਤੀ ਅਤੇ ਰੀਤੀ ਮੁਤਾਬਿਕ ਪੂਜਾ ਵੀ ਕਰਵਾਈ ਗਈ।ਇਸ ਪੈਦਲ ਯਾਤਰਾ ਵਿੱਚ ਮਾਤਾ ਜੀ ਦੀ ਸਜ਼ਾਈ ਗਈ ਸੁੰਦਰ ਪਾਲਕੀ ਸ਼ਹਿਰ ਦੇ ਅਲੱਗ ਅਲੱਗ ਬਜਾਰਾਂ ਵਿੱਚ ਦੀ ਹੁੰਦੀ ਹੋਈ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਰਵਾਨਾ ਹੋਈ।ਇਸ ਮੌਕੇ ਟ੍ਰੈਫਿਕ ਇੰਚਾਰਜ ਪਵਨ ਕੁਮਾਰ ਸ਼ਰਮਾ, ਐਮ.ਸੀ ਅਜੈ ਪਰੋਚਾ, ਹੈਪੀ ਲੰਕੇਸ, ਪ੍ਰਧਾਨ ਗੁਰਮੀਤ ਸਿੰਘ, ਲਾਲੀ ਸਲੇਮਪੁਰ, ਟਿੰਕੂ ਧੂਰੀ, ਹੈਪੀ, ਰੋੋਹਿਤ ਬਾਲੀਆ, ਸੰਜੀਵ ਪਰੋਚਾ ਆਦਿ ਮੌਜੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media