ਧੂਰੀ, 22 ਜੁਲਾਈ (ਪ੍ਰਵੀਨ ਗਰਗ) – ਥਾਣਾ ਸਦਰ ਧੂਰੀ ਦੀ ਮਹਿਕਮਾ ਪੁਲਿਸ ਵਲੋਂ ਹੌਲਦਾਰ ਅਵਤਾਰ ਸਿੰਘ ਨੂੰ ਉਸ ਦੀਆਂ ਚੰਗੀਆਂ ਸੇਵਾਵਾਂ ਬਦਲੇ ਹੌਲਦਾਰ ਤੋਂ
ਤਰੱਕੀ ਯਾਬ ਕਰਕੇ ਸਹਾਇਕ ਥਾਣੇਦਾਰ ਬਣਾਇਆ ਗਿਆ ਹੈ। ਇਸ ਮੌਕੇ ਇੰਸ. ਵਿਜੈ ਕੁਮਾਰ ਐਸ.ਐਚ.ਓ. ਥਾਣਾ ਸਦਰ ਧੂਰੀ ਅਤੇ ਸਹਾਇਕ ਥਾਣੇਦਾਰ ਅਮਰ ਸਿੰਘ ਵੱਲੋਂ ਸਹਾਇਕ ਥਾਣੇਦਾਰ ਦੇ ਅਹੁਦੇ `ਤੇ ਪਦਉੱਨਤ ਹੋਏ ਅਵਤਾਰ ਸਿੰਘ ਦੀ ਵਰਦੀ `ਤੇ ਸਟਾਰ ਲਗਾਏ ਗਏ ਅਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਮੁੱਖ ਮੁਨਸ਼ੀ, ਸਹਾਇਕ ਥਾਣੇਦਾਰ ਮੱਘਰ ਸਿੰਘ, ਸਹਾਇਕ ਥਾਣੇਦਾਰ ਰਾਮ ਸਿੰਘ, ਹੌਲਦਾਰ ਸਰਬਜੀਤ ਸਿੰਘ ਆਦਿ ਵੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media