Sunday, April 5, 2026

ਸਨਅਤਕਾਰ ਪੱਖੀ ਨਵੀਂ ਉਦਯੋਗਿਕ ਨੀਤੀ ਦਾ ਐਲਾਨ ਅਗਲੇ ਮਹੀਨੇ- ਸਕੱਤਰ ਵਰਮਾ

ਅੰਮ੍ਰਿਤਸਰ ਦੇ ਉਦਯੋਗਪਤੀਆਂ ਕੋਲੋਂ ਲਏ ਨੀਤੀ ਬਨਾਉਣ ਲਈ ਸੁਝਾਅ
PPN2307201709ਅੰਮ੍ਰਿਤਸਰ, 23 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਸਨਅਤਕਾਰਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਕੇ ਜੋ ਨਵੀਂ ਉਦਯੋਗਿਕ ਨੀਤੀ ਬਣਾਈ ਜਾ ਰਹੀ ਹੈ, ਉਸਦਾ ਐਲਾਨ ਅਗਲੇ ਮਹੀਨੇ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਰਾਕੇਸ਼ ਵਰਮਾ ਸਕੱਤਰ ਇੰਡਸਟਰੀ ਅਤੇ ਕਾਮਰਸ ਵਿਭਾਗ ਪੰਜਾਬ ਨੇ ਅੰਮ੍ਰਿਤਸਰ ਦੇ ਸਨਅਤਕਾਰਾਂ ਨਾਲ ਇਸ ਨਵੀਂ ਨੀਤੀ ਲਈ ਸਲਾਹ-ਮਸ਼ਵਰਾ ਕਰਨ ਮਗਰੋਂ ਦਿੱਤੀ।ਉਨਾਂ ਦੱਸਿਆ ਕਿ ਇਸ ਨੀਤੀ ਨੂੰ ਲਾਗੂ ਕਰਨ ਤੋ ਪਹਿਲਾਂ ਉਹ ਪੰਜਾਬ ਦੇ ਹਰਕੇ ਜ਼ਿਲੇ ਅੰਦਰ ਉਦਯੋਗਪਤੀਆਂ ਕੋਲੋਂ ਜ਼ਰੂਰੀ ਸਲਾਹ ਤੇ ਮਸ਼ਵਰੇ ਲੈ ਰਹੇ ਹਨ ਅਤੇ ਅੱਜ ਇਸ ਦੇ ਮੱਦੇਨਜ਼ਰ ਹੀ ਉਹ ਅੰਮ੍ਰਿਤਸਰ ਆਏ ਹਨ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆੳਂੁਦੇ ਪੰਜ ਸਾਲਾਂ ਦੌਰਾਨ ਪੰਜ ਲੱਖ ਕਰੋੜ ਦਾ ਨਿਵੇਸ਼ ਰਾਜ ਵਿਚ ਕਰਨ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਸ ਨਿਸ਼ਾਨੇ ਨੂੰ ਧਿਆਨ ਵਿਚ ਰੱਖਕੇ ਸਨਅਤਕਾਰ ਪੱਖੀ ਉਦਯੋਗਿਕ ਨੀਤੀ ਬਨਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਸਨਅਤਾਂ ਲਈ ਪੰਜ ਰੁਪਏ ਪ੍ਰਤੀ ਯੂਨਟ ਬਿਜਲੀ ਦਿੱਤੀ ਜਾਵੇਗੀ ਅਤੇ ਪੰਜਾਬ ਵਿਚ ਜਿੰਨੇ ਵੀ ਫੋਕਲ ਪੁਆਇੰਟ ਬਣੇ ਹੋਏ ਹਨ, ਉਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਕੇ ਸਨਅਤ ਲਈ ਲੋੜੀਂਦਾ ਮੁੱਢਲਾ ਢਾਂਚਾ ਰਾਜ ਭਰ ਵਿਚ ਵਿਕਸਤ ਕੀਤਾ ਜਾਵੇਗਾ।ਵਰਮਾ ਨੇ ਦੱਸਿਆ ਕਿ ਪੰਜਾਬ ਵਿਚ 1000 ਨਵੇਂ ਸਟਾਰਟਅਪ ਵੀ ਲਿਆਂਦੇ ਜਾਣਗੇ ਅਤੇ 4 ਇੰਡਸਟਰੀਅਲ ਪਾਰਕ ਅਤੇ 10 ਇਡੰਸਟਰੀਅਲ ਅਸਟੇਟ ਬਣਾਉਣ ਦੀ ਵੀ ਯੋਜਨਾ ਹੈ।ਉਨਾਂ ਦੱਸਿਆ ਕਿ ਉਦਯੋਗਪਤੀਆਂ ਦੀ ਸਹੂਲਤ ਲਈ ਸਾਰੀਆਂ ਸੇਵਾਵਾਂ ਆਨਲਾਈਨ ਕੀਤੀਆਂ ਜਾ ਰਹੀਆਂ ਹਨ ਅਤੇ ਹੁਣ ਜ਼ਿਲਾ ਪੱਧਰ ’ਤੇ ਹੀ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ, ਤਾਂ ਜੋ ਸਨਅਤਕਾਰਾਂ ਨੂੰ ਕਿਸੇ ਵੀ ਸਰਕਾਰੀ ਕੰਮ ਲਈ ਜ਼ਿਆਦਾ ਸਮਾਂ ਉਡੀਕ ਨਾ ਕਰਨੀ ਪਵੇ।ਵਰਮਾ ਨੇ ਦੱਸਿਆ ਕਿ ਸਨਅਤਕਾਰਾਂ ਨੂੰ ਸਿੱਖਿਅਤ ਕਾਮੇ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਵਜੋਂ ਪੰਜਾਬ ਵਿਚ ਇਕ ਨਵੀ ਸਕਿਲ ਡਿਵਲੈਪਮੈਟ ਯੂਨੀਵਰਸਿਟੀ ਵੀ ਬਣਾਈ ਜਾਵੇਗੀ, ਜੋ ਕਿ ਸਨਅਤਾਂ ਦੀ ਲੋੜ ਅਨੁਸਾਰ ਡਿਪਲੋਮੇ ਅਤੇ ਕੋਰਸ ਕਰਵਾਏਗੀ।
ਉਨਾਂ ਦੱਸਿਆ ਕਿ ਸਰਹੱਦੀ ਅਤੇ ਕੰਡੀ ਖੇਤਰ ਦੇ ਲੋਕਾਂ ਲਈ ਕਰਜਾ ਸਕੀਮ ਵਿਚ 5 ਪ੍ਰਤੀਸ਼ਤ ਸਬਸਿਡੀ ਵੀ ਦਿੱਤੀ ਜਾਵੇਗੀ ਅਤੇ ਜਿਹੜੇ ਉਦਯੋਗਿਕ ਯੂਨਟ ਬੀਮਾਰ ਹੋ ਚੁੱਕੇ ਹਨ ਉਨਾਂ ਲਈ ਵੀ ਇਸ ਨੀਤੀ ਵਿਚ ਖਾਸ ਪ੍ਰਬੰਧ ਕੀਤਾ ਜਾਵੇਗਾ।
ਵਰਮਾ ਨੇ ਦੱਸਿਆ ਕਿ ਅੰਮ੍ਰਿਤਸਰ ਵਿਚ ਅੰਤਰਰਾਸ਼ਟਰੀ ਹਵਾਈ ਅੱਡਾ ਹੋਣ ਕਰਕੇ ਇਥੇ ਸੈਰ ਸਪਾਟੇ ਵਿਚ ਕਈ ਸੰਭਾਵਨਾਵਾਂ ਹਨ, ਜਿਸ ਦਾ ਲਾਹਾ ਇਥੋਂ ਦੀ ਹੋਟਲ ਇੰਡਸਟਰੀ ਅਤੇ ਹੈਲਥ ਕੇਅਰ ਇੰਡਸਟਰੀ ਨੂੰ ਮਿਲ ਸਕਦਾ ਹੈ।ਉਨਾਂ ਦੱਸਿਆ ਕਿ ਨਵੀਂ ਸਨਅਤ ਨੀਤੀ ਵਿਚ ਅੰਮ੍ਰਿਤਸਰ ਦੀ ਸੈਰ ਸਪਾਟਾ ਸਨਅਤ ਨੂੰ ਵੀ ਧਿਆਨ ਵਿਚ ਰੱਖਿਆ ਜਾਵੇਗਾ, ਤਾਂ ਜੋ ਇੱਥੇ ਕੰਮ ਕਰ ਰਹੀ ਹੋਟਲ ਸਨਅਤ ਦੁਬਾਰਾ ਆਪਣੇ ਪੈਰਾਂ ’ਤੇ ਖੜੀ ਹੋ ਸਕੇ। ਉਨਾਂ ਨੇ ਮੀਟਿੰਗ ਵਿਚ ਆਏ ਹੋਏ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ ਅਤੇ ਉਨਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ।ਵਰਮਾ ਨੇ ਕਿਹਾ ਕਿ ਤੁਹਾਡੀਆਂ ਲੋੜਾਂ ਅਤੇ ਮੁਸ਼ਿਕਲਾਂ ਦਾ ਧਿਆਨ ਰੱਖ ਕੇ ਹੀ ਨਵੀਂ ਸਨਅਤ ਨੀਤੀ ਲਿਆਂਦੀ ਜਾਵੇਗੀ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਕੇ.ਐਸ ਬਰਾੜ ਜਾਇੰਟ ਡਾਇਰੈਕਟਰ ਉਦਯੋਗ ਵਿਭਾਗ, ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸ੍ਰੀਮਤੀ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸ਼ਕਾਇਤਾਂ, ਭੋਲਾ ਸਿੰਘ ਬਰਾੜ ਜਨਰਲ ਮੈਨੇਜਰ ਉਦਯੋਗ ਵਿਭਾਗ ਅੰਮਿ੍ਰਤਸਰ ਅਤੇ ਵੱਡੀ ਗਿਣਤੀ ਵਿਚ ਉਦਯੋਗਪਤੀਆਂ ਨੇ ਹਿੱਸਾ ਲਿਆ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply