Wednesday, November 4, 2026

9600 ਤੋਂ ਵੱਧ ਨੌਜਵਾਨਾਂ ਨੇ ਵੋਟਰ ਸੂਚੀ ਵਿਚ ਦਰਜ ਕਰਵਾਏ ਆਪਣੇ ਨਾਂਅ

ਹਰੇਕ ਵਿਧਾਨ ਸਭਾ ਹਲਕੇ ਵਿਚ ਲੱਗੇ ਸਨ ਵਿਸ਼ੇਸ਼ ਕੈਂਪ
ਅੰਮ੍ਰਿਤਸਰ, 23 ਜੁਲਾਈ (ਮਨਜੀਤ ਸਿੰਘ) – 18 ਤੋਂ 21 ਸਾਲ ਦੇ ਨੌਜਵਾਨਾਂ ਦਾ ਨਾਂਅ ਵੋਟਰ ਸੂਚੀ ਵਿਚ ਸ਼ਾਮਿਲ ਕਰਨ ਦੇ ਮਕਸਦ ਨਾਲ ਭਾਰਤੀ ਚੋਣ ਕਮਿਸ਼ਨ PPN2307201714ਵਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਤਹਿਤ ਅੱਜ ਜਿਲੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਬੂਥ ਪੱਧਰ ’ਤੇ ਵਿਸ਼ੇਸ਼ ਕੈਂਪ ਲਗਾਏ ਗਏ ਇਸ ਬਾਰੇ ਜਾਣਕਾਰੀ ਦਿੰਦੇ ਵਧੀਕ ਜਿਲਾ ਚੋਣ ਅਧਿਕਾਰੀ-ਕਮ-ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਨੇ ਦੱਸਿਆ ਕਿ 11 ਵਿਧਾਨ ਸਭਾ ਹਲਕਿਆਂ ਦੇ 1970 ਬੂਥਾਂ ’ਤੇ ਬੀ ਐਲ ਓਜ਼ ਵੱਲੋਂ ਸਵੇਰੇ 9.00 ਵਜੇ ਤੋਂ ਲੈ ਕੇ ਸ਼ਾਮ 5.00 ਵਜੇ ਤੱਕ ਆਮ ਜਨਤਾ ਤੇ ਵੋਟਰਾਂ ਕੋਲੋਂ ਦਾਅਵੇ ਤੇ ਇਤਰਾਜ਼ ਦੇ ਫਾਰਮ ਭਰਵਾਏ ਗਏ।ਉਨਾਂ ਦੱਸਿਆ ਕਿ ਹੁਣ ਤੱਕ ਪ੍ਰਾਪਤ ਹੋਈ ਰਿਪੋਰਟਾਂ ਅਨੁਸਾਰ ਜਿਲੇ ਵਿਚ 9676 ਨੌਜਵਾਨਾਂ ਨੇ ਆਪਣੇ ਨਾਂਅ ਵੋਟਰ ਸੂਚੀ ਵਿਚ ਦਰਜ ਕਰਵਾਏ, ਜਦਕਿ 2092 ਫਾਰਮ ਵੋਟਾਂ ਕੱਟਣ ਦੇ ਪ੍ਰਾਪਤ ਹੋਏ ਇਸੇ ਤਰਾਂ 2041 ਵੋਟਰਾਂ ਨੇ ਵੋਟਰ ਸੂਚੀ ਵਿਚ ਆਪਣੇ ਨਾਂਅ, ਪਤਾ ਆਦਿ ਠੀਕ ਕਰਵਾਉਣ ਲਈ ਬੂਥਾਂ ’ਤੇ ਪਹੁੰਚ ਕੀਤੀ ਅਤੇ ਫਾਰਮ ਭਰੇ।
ਉਨਾਂ ਦੱਸਿਆ ਕਿ ਉਨਾਂ ਸਮੇਤ ਹਰ ਹਲਕੇ ਦੇ ਰਿਟਰਨਿੰਗ ਅਧਿਕਾਰੀ ਵੱਲੋਂ ਪੋਲਿੰਗ ਸਟੇਸ਼ਨ ’ਤੇ ਚੱਲ ਰਹੀ ਕਾਰਵਾਈ ਦਾ ਮੁਆਇਨਾ ਲਿਆ ਗਿਆ।ਬੂਥ ’ਤੇ ਵੋਟਾਂ ਬਨਾਉਣ ਅਤੇ ਸੋਧਣ ਦਾ ਕੰਮ ਜਾਰੀ ਰਿਹਾ ਅਤੇ ਬੀ.ਐਲ.ਓਜ਼ ਹਰੇਕ ਦਾ ਫਾਰਮ ਪ੍ਰਾਪਤ ਕਰਦੇ ਰਹੇ।ਉਨਾਂ ਦੱਸਿਆ ਕਿ ਬੀ.ਐਲ.ਓਜ਼ ਦੀ ਹਾਜ਼ਰੀ ਦਾ ਮੁਆਇਨਾ ਕੀਤਾ ਗਿਆ ਅਤੇ ਆਮ ਜਨਤਾ, ਜੋ ਕਿ ਇਤਰਾਜ਼ ਦੇਣ ਆਈ ਸੀ, ਨਾਲ ਵੀ ਗੱਲਬਾਤ ਕੀਤੀ ਗਈ।ਇਸ ਤੋਂ ਇਲਾਵਾ ਉਨਾਂ ਨੇ ਅੰਮਿ੍ਰਤਸਰ ਕੇਂਦਰੀ, ਅੰਮਿ੍ਰਤਸਰ ਪੂਰਬੀ, ਅੰਮਿ੍ਰਤਸਰ ਦੱਖਣੀ ਦੇ ਕਈ ਬੂਥਾਂ ਦਾ ਦੌਰਾ ਵੀ ਕੀਤਾ ਬੀ.ਐਲ.ਓਜ਼ ਦੀ ਹਾਜ਼ਰੀ ਅਤੇ ਕੰਮ ’ਤੇ ਤੱਸਲੀ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਹੁਣ ਵਿਸ਼ੇਸ਼ ਕੈਂਪ ਇਸ ਵਾਰ ਦੀ ਮੁਹਿੰਮ ਵਿਚ ਨਹੀਂ ਲੱਗਣਗੇ, ਪਰ 31 ਜੁਲਾਈ ਤੱਕ ਇਹ ਕੰਮ ਜਾਰੀ ਹੈ, ਜੋ ਵੀ ਵੋਟਰ ਰਹਿ ਗਏ ਹੋਣ ਆਪਣੇ ਬੀ.ਐਲ.ਓਜ਼ ਨਾਲ ਸੰਪਰਕ ਕਰਕੇ ਆਪਣਾ ਨਾਂਅ ਵੋਟਰ ਸੂਚੀ ਵਿਚ ਦਰਜ ਕਰਵਾ ਸਕਦੇ ਹਨ।ਉਨਾਂ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਇਸ ਮੌਕੇ ਨੂੰ ਅਜਾਈਂ ਨਾ ਜਾਣ ਦੇਣ ਅਤੇ ਵੱਧ ਤੋਂ ਵੱਧ ਨਾਂਅ ਵੋਟਰ ਸੂਚੀ ਵਿਚ ਦਰਜ ਕਰਵਾਉਣ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply