ਅੰਮ੍ਰਿਤਸਰ, 23 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੀਆਂ ਜੇਲਾਂ ਗੈਂਗਸਟਰਾਂ ਦਾ ਸਵਰਗ ਬਣ ਚੁੱਕੀਆਂ ਹਨ ਇਹ ਦੋਸ਼ ਲਾਉਂਦਿਆਂ ਭਾਰਤੀ ਜਨਤਾ
ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਪੰਜਾਬ ਦੀਆਂ ਅੰਮ੍ਰਿਤਸਰ, ਲੁਧਿਆਣਾ, ਗੁਰਦਾਸਪੁਰ, ਪਟਿਆਲਾ, ਫਿਰੋਜਪੁਰ ਆਦਿ ਜੇਲਾਂ ਗੈਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਕੰਮ-ਕਾਜ ਦਾ ਸੁਰਖਿਅਤ ਠਿਕਾਣਾ ਬਣ ਕੇ ਕਨੂੰਨ ਵਿਵੱਸਥਾ ਲਈ ਚੁਣੌਤੀ ਬਣੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਦੀ ਜੇਲਾਂ ਵਿੱਚ ਬੰਦ ਦੋਸ਼ੀ ਜੇਲ੍ਹ ਦੇ ਅੰਦਰੋਂ ਹੀ ਫਿਰੌਤੀ, ਅਗਵਾ, ਨਸ਼ੇ ਦੀ ਖਰੀਦ ਫਰੋਖਤ ਆਦਿ ਦੇ ਕੰਮ-ਕਾਜ ਬਿਨਾਂ ਰੋਕ ਟੋਕ ਚਲਾ ਰਹੇ ਹੈ।ਚੁੱਘ ਨੇ ਕਿਹਾ ਦੀ ਜੇਲ੍ਹ ਪ੍ਰਸ਼ਾਸਨ ਦੀ ਨੱਕ ਦੇ ਹੇਠਾਂ ਸਮੇਂ ਸਮੇਂ `ਤੇ ਉਪਰੋਕਤ ਸਮਾਜ ਵਿਰੋਧੀ ਤੱਤਾਂ ਵਲੋਂ ਨਸ਼ੇ, ਮੋਬਾਇਲ ਫੋਨ ਤੇ ਹੋਰ ਪਾਬੰਦੀਸ਼ੁਦਾ ਵਸਤਾਂ ਬਰਾਮਦ ਹੋ ਰਹੀਆਂ ਹਨ।
ਚੁੱਘ ਨੇ ਇਲਜ਼ਾਮ ਲਗਾਇਆ ਦੀ ਮੌਜੂਦਾ ਰਾਜਨੀਤਕ ਅਗਵਾਈ ਪ੍ਰਸ਼ਾਸਨ `ਤੇ ਹਾਵੀ ਹੋ ਕੇ ਅਜਿਹੇ ਤੱਤਾਂ ਨੂੰ ਸ਼ਰਨ ਦੇਣ ਦਾ ਘਿਨੌਣਾ ਕਾਰਜ ਕਰ ਰਹੀ ਹੈ।ਉਨ੍ਹਾਂ ਨੇ ਕਿਹਾ ਦੀ ਸਰਕਾਰ ਵਲੋਂ ਨਸ਼ਾ ਤਸਕਰੀ ਖਤਮ ਕਰਣ ਲਈ ਬਣਾਈ ਗਈ ਐਸ.ਟੀ.ਐਫ ਵਲੋਂ ਤਸਕਰ ਜੱਗੂ ਭਗਵਾਨਪੁਰੀਆ ਨੂੰ ਜੇਲ੍ਹ ਵਲੋਂ ਪ੍ਰੋਡੇਕਸ਼ਨ ਵਾਰੰਟ `ਤੇ ਹਿਰਾਸਤ ਵਿਚ ਲੈ ਕੇ ਪੁਛਗਿਛ ਦੀ ਘਟਨਾ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਦੀਆਂ ਜੇਲਾਂ ਵਿੱਚ ਨਸ਼ਾ ਤਸਕਰੀ ਦਾ ਧੰਦਾ ਵਧ ਰਿਹਾ ਹੈ।ਚੁੱਘ ਨੇ ਪ੍ਰਸ਼ਾਸਨ ਨੂੰ ਚੌਕਸ ਕੀਤਾ ਕਿ ਜੇਲਾਂ ਵਿੱਚ ਨਸ਼ਾ ਤਸਕਰਾਂ ਦੇ ਕੰਮ-ਕਾਜ `ਤੇ ਰੋਕ ਲਗਾਉਣ ਲਈ ਸਖਤ ਕਦਮ ਚੁੱਕੇ ਅਤੇ ਇਸ ਵਿੱਚ ਸ਼ਾਮਲ ਅਧਿਕਾਰੀਆਂ ਦੇ ਖਿਲਾਫ ਸਖ਼ਤ ਕਾਰਵਾਈ ਕਰੇ ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media