ਬੈਂਕ `ਚ ਕੈਸ਼ ਜਮਾਂ ਕਰਵਾਉਣ ਜਾ ਰਿਹਾ ਸੀ ਪੈਟਰੋਲ ਪੰਪ ਦਾ ਕਰਿੰਦਾ
ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਸਥਾਨਕ ਜੀ.ਟੀ ਰੋਡ ਸਥਿਤ ਸਟੇਟ ਬੈਂਕ ਆਫ ਇੰਡਅਿਾ ਵਿੱਚ ਕੈਸ਼ ਜਮਾਂ ਕਰਵਾਉਣ ਲਈ ਜਾ ਰਹੇ ਨਿਹਾਲ
ਪੈਟਰੋ ਵਰਲਡ ਪੈਟਰੋਲ ਪੰਪ ਦੇ ਕਰਿੰਦੇ ਕੋਲੋਂ ਦਿਨ ਦਿਹਾੜੇ ਦੁਪਹਿਰ 12.30 ਵਜੇ ਦੇ ਕਰੀਬ 9 ਲੱਖ ਰੁਪਏ ਲੁੱਟ ਲਏ ਗਏ।
ਪੰਪ ਮੁਲਾਜ਼ਮ ਨਰਾਇਣ ਦਾਸ ਨੇ ਪੁਲਿਸ ਨੂੰ ਦੱਸਿਆ ਕਿ ਜਦ ਉਹ ਆਮ ਵਾਂਗ ਪੈਟਰੋਲ ਪੰਪ ਤੋਂ ਤਕਰੀਬਨ 100 ਗਜ਼ ਦੀ ਦੂਰੀ `ਤੇ ਪੈਂਦੇ ਸਟੇਟ ਬੈਂਕ ਵੱਲ ਵਧ ਰਿਹਾ ਸੀ ਤਾਂ ਅੱਗੇ ਖੜੇ ਇੱਕ ਵਿਅਕਤੀ ਨੇ ਉਸ ਦਾ 884905/- ਕੈਸ਼ ਵਾਲਾ ਬੈਗ ਖੌਹਣ ਦੀ ਕੋਸ਼ਿਸ਼ ਕੀਤੀ ਅਤੇ ਜਦ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਦੀ ਝੜਪ ਹੋ ਗਈ ਤੇ ਲੁਟੇਰਾ ਹੇਠਾਂ ਡਿੱਗ ਪਿਆ ਪਰ ਇਸੇ ਦੌਰਾਨ ਉਸ ਨੇ ਛੁਰੀ ਦਾ ਵਾਰ ਕਰ ਦਿਤਾ `ਤੇ ਉਸ ਦਾ ਬੈਗ ਖੋਹ ਕੇ ਪਹਿਲਾਂ ਗੋਲੀ ਚਲਾਈ ਤੇ ਫਿਰ ਦੌੜ ਕੇ ਸਪਲੈਂਡਰ ਮੋਟਰਸਾਈਕਲ `ਤੇ ਬੈਠੇ ਦੋ ਨਕਾਬਪੋਸ਼ ਸਾਥੀਆਂ ਦੇ ਪਿਛੇ ਬੈਠ ਕੇ ਫਰਾਰ ਹੋ ਗਿਆ।ਉਸ ਨੇ ਕਿਹਾ ਕਿ ਇਸੇ ਦੋਰਾਨ ਇਕ ਸਕੂਟਰ ਸਵਾਰ ਨੇ ਉਨਾਂ ਨੂੂੰ ਰੋਕਸ ਦੀ ਕੋਸ਼ਿਸ਼ ਕੀਤੀ ਜੋ ਨਾਕਾਮ ਰਹੀ। ਨਰਾਇਣ ਦਾਸ ਨੇ ਪੈਟਰੋਲ ਪੰਪ ਦੇ ਹੋਰ ਮਲਾਜ਼ਮਾਂ ਮੈਨੇਜਰ ਕਮਲ ਕਿਸ਼ੋਰ ਤੇ ਰਮਨ ਕੁਮਾਰ ਨਾਲ ਲੁਟੇਰਿਆਂ ਦਾ ਵੱਲਾ ਦੇ ਰੇਲਵੇ ਕਰਾਸਿੰਗ ਤੱਕ ਪਿੱਛਾ ਕੀਤਾ ਪਰ ਕੋਈ ਨਾ ਮਿਲਿਆ।ਉਸ ਨੇ ਕਿਹਾ ਕਿ ਮੋਟਰਸਾਈਕਲ ਦੇ ਆਖਰੀ ਚਾਰ ਨੰਬਰ 4147 ਸਨ, ਮਗਰ ਬੈਠ ਕੇ ਰਜਿੰਦਰ ਨਗਰ ਵੱਲ ਫਰਾਰ ਹੋ ਗਿਆ।
ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਸੀ.ਪੀ ਅਮਰੀਕ ਸਿੰਘ ਪਵਾਰ, ਏ.ਡੀ.ਸੀ.ਪੀ ਚਰਨਜੀਤ ਸਿੰਘ, ਏ.ਸੀ.ਪੀ ਪੂਰਬੀ ਪ੍ਰਭਜੋਤ ਸਿੰਘ ਵਿਰਕ ਤੇ ਥਾਣਾ ਮਕਬੂਲਪੁਰਾ ਦੇ ਮੁਖੀ ਮੇਜਰ ਸਿੰਘ ਅਤੇ ਵੱਡੀ ਗਿਣਤੀ `ਚ ਪੁਲਿਸ ਫੋਰਸ ਸਮੇਤ ਮੌਕੇ `ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਇਸ ਵਾਰਦਾਤ ਦੀ ਅਲੱਗ ਅਲੱਗ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਨੇੜਲੇ ਇਲਾਕਿਆਂ ਦੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁੱਟੇਜ਼ ਵੀ ਹਾਸਲ ਕਰ ਲਈ ਗਈ ਤੇ ਦੋਸ਼ੀ ਜਲਦ ਸਲਾਖਾਂ ਵਿੱਛੇ ਹੋਣਗੇ।ਸੂਚਨਾ ਅਨੁਸਾਰ ਉਕਤ ਪੈਟਰੋਲ ਪੰਪ ਜਿਸ ਦਾ ਮੁਲਾਜ਼ਮ ਰੰਜੀ ਸਿੰਘ ਪੁੱਤਰ ਦਲਜੀਤ ਸਿੰਘ ਪੰਨੂ ਚੰਡੀਗੜ ਰਹਿੰਦਾ ਹੈ।
Punjab Post Daily Online Newspaper & Print Media