ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਬੋਲਦਿਆਂ ਕਿਹਾ ਕਿ ਜੋ ਘਟਨਾ
ਸੰਗਰੂਰ ਵਿਖੇ ਇੱਕ ਪੁਲਿਸ ਅਧਿਕਾਰੀ ਵੱਲੋਂ ਇੱਕ ਅੰਮ੍ਰਿਤਧਾਰੀ ਬੀਬੀ ਨਾਲ ਬੱਸ ਵਿਚ ਬਦਸਲੂਕੀ ਕੀਤੀ ਗਈ ਹੈ, ਇਸ ਨਾਲ ਸੰਗਤਾਂ ਦਾ ਪੁਲਿਸ ਉਪਰ ਕੀਤਾ ਜਾਂਦਾ ਭਰੋਸਾ ਇੱਕ ਵਾਰ ਖਤਮ ਹੋ ਕੇ ਰਹਿ ਗਿਆ ਹੈ।ਜੋ ਪੁਲਿਸ ਪਬਲਿਕ ਦੀ ਸੁਰੱਖਿਆ ਵਾਸਤੇ ਹੈ ਉਸ ਵੱਲੋਂ ਸ਼ਰਾਬ ਦੇ ਨਸ਼ੇ ਵਿਚ ਗੁੱਟ ਹੋ ਕੇ ਬੀਬੀ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਪੁਲਿਸ ਦੇ ਕਿਰਦਾਰ ਉਪਰ ਵੱਡਾ ਧੱਬਾ ਹੈ।ਜੇਕਰ ਪੁਲਿਸ ਦੇ ਮੁਲਾਜ਼ਮ ਹੀ ਇਸ ਤਰ੍ਹਾਂ ਕਰਨ ਲੱਗ ਪਏ ਤਾਂ ਲੋਕ ਕਿੱਥੇ ਜਾ ਕੇ ਇਨਸਾਫ ਲੈਣ ਲਈ ਸ਼ਿਕਾਇਤ ਕਰਨਗੇ।
ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਇੰਝ ਲਗਦਾ ਹੈ ਜਿਵੇਂ ਸਰਕਾਰ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ ਕਿਉਂਕਿ ਕਿਸੇ ਨੂੰ ਸਰਕਾਰ ਦਾ ਕੋਈ ਡਰ ਹੀ ਨਹੀਂ ਰਹਿ ਗਿਆ।ਜੇਕਰ ਪੁਲਿਸ ਹੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਲੱਗ ਪਵੇਗੀ ਤਾਂ ਇਸ ਦੇ ਹੱਲ ਲਈ ਸੰਗਤਾਂ ਨੂੰ ਆਪ ਕੁੱਝ ਕਰਨਾ ਪਵੇਗਾ।ਫਿਰ ਸਰਕਾਰ ਕਿਸੇ ਨੂੰ ਅੱਤਵਾਦੀ, ਕਿਸੇ ਨੂੰ ਦਹਿਸ਼ਤਗਰਦ ਐਲਾਨਣ ਲੱਗ ਪਵੇਗੀ।ਇਸ ਲਈ ਸਮਾਂ ਰਹਿੰਦਿਆਂ ਹੀ ਪੁਲਿਸ `ਤੇ ਕਾਬੂ ਪਾਇਆ ਜਾਵੇ ਨਹੀਂ ਤਾਂ ਸੰਗਤਾਂ ਦਾ ਗੁੱਸਾ ਅੱਗ ਦੇ ਲਾਵੇ ਵਿਚ ਬਦਲ ਸਕਦਾ ਹੈ।ਜਿਸ ਨੂੰ ਸੰਭਾਲਣਾ ਸਰਕਾਰ ਲਈ ਔਖਾ ਹੋ ਜਾਵੇਗਾ।
ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀ ਅਸ਼ਲੀਲ ਹਰਕਤ ਕਰਨ ਵਾਲੇ ਪੁਲਿਸ ਮੁਲਾਜ਼ਮ ਖਿਲਾਫ ਸਰਕਾਰ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੋਈ ਠੋਸ ਪ੍ਰੋਗਰਾਮ ਉਲੀਕਿਆ ਜਾਵੇਗਾ, ਜਿਸ ਵਿਚ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦੀ ਪੰਜਾਬ ਸਰਕਾਰ ਹੀ ਜਿੰਮੇਵਾਰ ਹੋਵੇਗੀ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media