Sunday, March 8, 2026

ਮਿਊਂਸਪਲ ਸਫਾਈ ਕਰਮਚਾਰੀ ਦਲ ਵਲੋਂ ਐਸ.ਡੀ.ਐਮ ਨੂੰ ਦਿੱਤਾ ਮੰਗ ਪੱਤਰ

ਸਮਰਾਲਾ, 24 ਜੁਲਾਈ (ਪੰਜਾਬ ਪੋਸਟ- ਕੰਗ) – ਨਗਰ ਕੌਂਸਲ ਸਮਰਾਲਾ ਵੱਲੋਂ  ਸਾਲ 2016-17 ਦੇ ਟੈਂਡਰ ਵਿੱਚ 48 ਸਫਾਈ ਕਰਮਚਾਰੀਆਂ ਵਿੱਚੋਂ  9 ਕਰਮਚਾਰੀਆਂ ਨੂੰ ਮੁੜ ਨਾ ਰੱਖਣ ਦੇ ਰੋਸ ਵਜੋਂ ਸਮਰਾਲਾ ਦੇ ਸਫਾਈ ਕਰਮਚਾਰੀਆਂ ਵੱਲੋਂ ਐਸ. ਡੀ. ਐਮ. ਸਮਰਾਲਾ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਮਨ ਲਾਲ ਮੱਟੂ ਪ੍ਰਧਾਨ ਅਤੇ ਸੁਰਿੰਦਰ ਕੁਮਾਰ ਜਨਰਲ ਸਕੱਤਰ ਨੇ ਦੱਸਿਆ ਕਿ ਸਮਰਾਲਾ ਦੀ ਨਗਰ ਕੌਂਸਲ ਸਫਾਈ ਕਰਮਚਾਰੀਆਂ ਨਾਲ ਨਜਾਇਜ ਧੱਕਾ ਕਰ ਰਹੀ ਹੈ, ਜੋ ਕਿ ਬਿਲਕੁੱਲ ਵੀ ਸਹਿਣ ਨਹੀਂ ਕੀਤਾ ਜਾਵੇਗਾ। ਮੰਗ ਪੱਤਰ ਵਿੱਚ ਇਹ ਦੱਸਿਆ ਗਿਆ ਕਿ ਠੇਕੇ ਤੇ ਰੱਖੇ ਕਰਮਚਾਰੀਆਂ ਦੇ  ਟੈਂਡਰ ਦੀ ਸਮਾਪਤੀ 31 ਮਾਰਚ 2017 ਨੂੰ ਹੋ ਚੁੱਕੀ ਸੀ, ਇਸ ਦੇ ਬਾਵਜੂਦ ਇਨਾਂ ਸਫਾਈ ਕਰਮਚਾਰੀਆਂ ਨੂੰ ਬਿਨਾਂ ਕਿਸੇ ਟੈਂਡਰ ਤੋਂ ਪਿਛਲੇ ਤਿੰਨ ਮਹੀਨਿਆਂ ਤੋਂ ਪੁਰਾਣੇ ਡੀ. ਸੀ. ਰੇਟ ਤੇ ਹੀ ਕੰਮ ਕਰਵਾਇਆ ਗਿਆ। ਇਨਾਂ 48 ਕਰਮਚਾਰੀਆਂ ਵਿੱਚੋਂ 9 ਕਰਮਚਾਰੀਆਂ ਨੂੰ ਕੰਮ ਤੋਂ ਜਵਾਬ ਦੇ ਕੇ ਉਨਾਂ ਨੂੰ ਕੰਮ ਅਤੇ ਰੋਜੀ ਰੋਟੀ ਤੋਂ ਆਵਾਜਾਰ ਕਰ ਦਿੱਤਾ ਗਿਆ, ਜੋ ਕਿ ਸਰਾਸਰ ਧੱਕਾ ਹੈ।ਕਰਮਚਾਰੀਆਂ ਨੇ ਆਪਣੇ ਨਾਲ ਹੋ ਰਹੇ ਧੱਕੇ ਸਬੰਧੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 25 ਜੁਲਾਈ ਸ਼ਾਮ ਤੱਕ ਸਾਡੀ ਕੋਈ ਸੁਣਵਾਈ ਨਾ ਹੋਈ ਤਾਂ ਸਮਰਾਲਾ ਦੇ ਸਫਾਈ ਕਰਮਚਾਰੀ ਭਲਕੇ 26 ਜੁਲਾਈ ਤੋਂ ਨਗਰ ਕੌਂਸਲ ਸਮਰਾਲਾ ਦੇ ਦਫਤਰ ਮੂਹਰੇ ਅਣਮਿੱਥੇ ਸਮੇਂ ਲਈ ਧਰਨੇ ਤੇ ਬੈਠ ਜਾਣਗੇ।ਜਿਸ ਦੀ ਸਾਰੀ ਜਿੰਮੇਵਾਰੀ ਪ੍ਰਸਾਸ਼ਨ ਤੇ ਨਗਰ ਕੌਂਸਲ ਸਮਰਾਲਾ ਦੀ ਹੋਵੇਗੀ।
ਇਸ ਮੌਕੇ ਉਨਾਂ ਵੱਖ ਵੱਖ ਭਰਾਤਰੀ ਜਥੇਬੰਦੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਨਾਂ ਨਾਲ ਹੋ ਰਹੀ ਬੇਇਨਸਾਫੀ ਦੇ ਹੱਕ ਵਿੱਚ ਉਨਾਂ ਦਾ ਸਾਥ ਦਿੱਤਾ ਜਾਵੇ।ਅੱਜ ਮੰਗ ਪੱਤਰ ਦੇਣ ਵਾਲਿਆ ਵਿੱਚ ਪ੍ਰਮੁੱਖ ਤੌਰ ਤੇ ਚੇਅਰਮੈਨ ਪਵਨ ਮੱਟੂ, ਸ਼ੰਕਰ ਕਲਿਆਣ, ਦਰਸ਼ਨ ਬੈਂਸ, ਪ੍ਰੈੱਸ ਸਕੱਤਰ ਹਰਚੰਦ ਲਾਲ, ਪੱਪੂ ਦਿਸਾਵਰ, ਬੰਟੀ ਬੈਂਸ, ਰੀਸੂ ਬੈਂਸ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply