Monday, March 16, 2026

ਸੱਭਿਅਚਾਰਕ ਪ੍ਰੋਗਰਾਮ ਗਨਪਤੀ ਇਨਕਲੇਵ ‘ਚ ‘ਤੀਆਂ ਤੀਜ਼ ਦੀਆਂ’ 29 ਨੂੰ – ਯਸ਼

ਬਠਿੰਡਾ, 25 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜੀਨੋਕੋਟ ਆਂਨ ਲਾਇਨ ਸ਼ਪਿੰਗ ਕੰਪਨੀ ਵਲੋਂ ਪਹਿਲੀ ਵਾਰ ਬਠਿੰਡਾ ‘ਚ PPN2507201705ਸੱਭਿਆਚਾਰਕ ਪ੍ਰੋਗਰਾਮ ਸ਼ਹਿਰ ਦੇ ਗਨਪਤੀ ਇਨਕਲੇਵ ਕਰਵਾਇਆ ਜਾ ਰਿਹਾ ਹੈ।ਇਸ ਬਾਰੇ ਬਠਿੰਡਾ ਪ੍ਰੈਸ ਕਲੱਬ ’ਚ ਕੰਪਨੀ ਦੇ ਚੇਅਰਮੇਨ ਯੋਗੇਸ਼ ਚਾਵਲਾ ‘ਯਸ਼’ ਅਤੇ ਮੈਡਮ ਮਰਸਤ ਕੰਗ ਵਲੋਂ ਦੱਸਿਆ ਗਿਆ ਕਿ ਹੁਣ ਤੱਕ ਦੇਸ਼ ਵਿਦੇਸ਼ ਵਿਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਚੁੱਕੇ ਹਨ। ਜਿਸ ਤਹਿਤ ਹੁਣ ਪੰਜਾਬ ਦਾ ਸਭ ਤੋਂ ਹਰਾ ਭਰਾ ਤਿਉਹਾਰ ਤੀਆਂ ਤੀਜ ਨੂੰ ਬਹੁਤ ਹੀ ਉਤਸ਼ਾਹ ਨਾਲ ਮਨਾਉਂਣ ਦਾ ਪ੍ਰਣ ਕੀਤਾ ਹੈ ਜਿਸ ਦਾ ਆਯੋਜਿਨ 29 ਜੁਲਾਈ ਨੂੰ ਸ਼ਾਮ ਦੇ 4 ਵਜੇ ਤੋਂ ਰਾਤ 10 ਵਜੇ ਤੱਕ ਕਰਵਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਪੰਜਾਬ ਦੇ ਨਾਲ ਜੁੜੇ ਹੋਣ ਕਾਰਨ ਪੰਜਾਬੀ ਸੱਭਿਆਚਾਰ ਨੂੰ ਹੋਰ ਉੱਚਾ ਚੁੱਕਣ ਲਈ ਪਹਿਲਾ ਕਲੱਚਰ ਪੰਜਾਬ ਦੇ ਬਠਿੰਡਾ ਸ਼ਹਿਰ ਵਿਚ ਹੋਣ ਜਾ ਰਿਹਾ ਹੈ। ਜਿਸ ਨੂੰ ਪਤਾ ਲੱਗਿਆ ਹੈੈ,ਉਨਾਂ ’ਚ ਇਸ ਪ੍ਰੋਗਰਾਮ ਬਾਰੇ ਕਾਫ਼ੀ ਉਤਸ਼ਾਹਤ ਪਾਇਆ ਜਾ ਰਿਹਾ ਹੈ।ਇਹ ਪ੍ਰੋਗਰਾਮ ਪਰਿਵਾਰ ਸਮੇਤ ਰੱਖਿਆ ਗਿਆ ਹੈ।ਔਰਤਾਂ ਲਈ ਇਕ ਅਲਗ ਤੋਂ ਪ੍ਰੋਗਰਾਮ ਰੱਖਿਆ ਗਿਆ ਹੈ ਅਤੇ ਮਰਦ,ਬੱਚਿਆਂ ਦੇ ਮਨੋਰੰਜਨ ਲਈ ਵਿਸ਼ੇਸ਼ ਤੌਰ ’ਤੇ ਅਲਗ ਤੋਂ ਫਨ ਜੋਨ ਦਾ ਪ੍ਰਬੰਧ ਕੀਤਾ ਗਿਆ ਹੈ।ਇਸ ਪ੍ਰੋਗਰਾਮ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਮੌਕੇ ਮਿਸਜ਼ ਤੀਜ ਦਾ ਇਨਾਮ ਰੱਖਿਆ ਗਿਆ ਹੈ। ਇਸ ਮੌਕੇ ਫਨ ਗੇਮਜ਼, ਤਬੋਲਾ, ਡੀ.ਜੇ ਨਾਇਟ, ਫੁਟਜ਼ ਸਟਾਲ ਤੋਂ ਇਲਾਵਾ ਵੇਖਣਯੋਗ ਪ੍ਰੋਗਰਾਮ ਕੈਮਲ, ਰਾਈਡਿੰਗ, ਡਾਂਸ, ਗਾਇਨ ਦੀ ਪ੍ਰਤੀਯੋਗਤਾ ਵੀ ਕਰਵਾਈਆਂ ਜਾਣਗੀਆਂ।ਇਸ ਪ੍ਰੋਗਰਾਮ ਨੂੰ ਸਹਿਯੋਗ ਦੇਣ ਵਾਲਿਆਂ ਵਿੱਚ ਆਈਲੇਟਸ ਕੋਚਿੰਗ ਸੈਂਟਰ ਇੰਗਲਿੰਸ਼ ਮੰਨਤਰਾ, ਕੰਗਾਰੂ, ਮਦਰ ਪ੍ਰਾਈਡ ਅਤੇ ਜੈ ਦੁਰਗਾ ਕੈਟਸ ਤੋਂ ਇਲਾਵਾ ਗਨਪਤੀ ਇਨਕਲੇਵ, ਸੁਵਿੱਧਾ ਬਾਜ਼ਾਰ, ਦਿਖ਼ਾ ਪ੍ਰੋਡੇਕਟ ਇੰਡੀਆ ਪ੍ਰਾਈ: ਲਿਮ: ਆਦਿ ਹਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply