ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਕੌਮੀ ਖੇਤੀਬਾੜੀ ਤੇ ਪੇਂਡੂ ਵਿਕਾਸ ਬੈਂਕ ਦੇ ਸਹਿਯੋਗ ਨਾਲ ‘ਜਲ ਹੀ ਜੀਵਣ ਹੈ’ ਮੁਹਿੰਮ ਤਹਿਤ
ਜਾਗਰੁਕਤਾ ਵਰਕਸ਼ਾਪ ਦਾ ਸਮਾਪਤੀ ਸਮਾਗਮ ਕਰਵਾਇਆ ਗਿਆ।ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸਮੂਲੀਅਤ ਕੀਤੀ।ਵਧੀਕ ਡਿਪਟੀ ਕਮਿਸ਼ਨਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਜ਼ਿਲਾ ਵਿਕਾਸ ਪ੍ਰਬੰਧਕ (ਨਾਬਾਰਡ) ਇਸ ਮੁਹਿੰਮ ਬਾਰੇ ਜਾਣਕਾਰੀ ਦਿੱਤੀ।
ਉਨਾਂ ਨੇ ਦੱਸਿਆ ਕਿ ਅੰਮਿ੍ਰਤਸਰ ਅਤੇ ਤਰਨਤਾਰਨ ਜ਼ਿਲੇ ਦੇ 450 ਪਿੰਡਾਂ ਵਿਚ ਇਹ ਕੈਂਪ ਲਗਾਏ ਅਤੇ ਪਿੰਡ-ਪਿੰਡ ਵਿਚ ਜਾ ਕੇ ਲੋਕਾਂ ਅਤੇ ਕਿਸਾਨਾਂ ਨੂੰ ਜਾਗਰੁਕ ਕਰਕੇ ਪਾਣੀ ਦੀ ਬੱਚਤ ਸਬੰਧੀ ਜਾਣਕਾਰੀ ਦਿੱਤੀ ਇਸ ਮਗਰੋਂ ਸ਼੍ਰੀ ਵਿਕਾਸ ਭੱਟ (ਨਬਾਰਡ) ਚੰਡੀਗੜ ਨੇ ਦੱਸਿਆ ਕਿ ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਨਬਾਰਡ ਨੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਪਾਣੀ ਦੇ ਬਚਾਅ ਤੇ ਪ੍ਰਬੰਧਨ ਤੇ ਜਲ ਜੀਵਣ ਸਬੰਧੀ ਰਾਸ਼ਟਰੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।ਇਸ ਪ੍ਰੋਗਰਾਮ ਵਿਚ ਸੈਂਟਰ ਆਫ਼ ਇਨਵਾਇਰਮੈਂਟ ਐਜੂਕੇਸ਼ਨ ਵਲੋਂ ਖਾਸ ਤੌਰ ’ਤੇ ਸ਼੍ਰੀ ਪ੍ਰਦੀਪ ਸਾਹ ਸ਼ਾਮਲ ਹੋਏ। ਅੰਮਿ੍ਰਤਸਰ ਅਤੇ ਤਰਨਤਾਰਨ ਜ਼ਿਲੇ ਦੇ 450 ਪਿੰਡਾਂ ਵਿਚ ਇਹ ਕੈਂਪ ਲਗਾਏ ਸਨ।
ਇਸ ਮੌਕੇ ਆਰ.ਐਮ ਪੰਜਾਬ ਗ੍ਰਾਮੀਣ ਬੈਂਕ, ਜ਼ਿਲਾ ਪ੍ਰਬੰਧਕ ਅੰਮਿ੍ਰਤਸਰ ਕੋਆਪਰੇਟਿਵ ਬੈਂਕ, ਐਸ.ਐਸ.ਮੱਲੀ ਐਫ਼.ਐਸ.ਸੀ ਪੀ.ਐਨ.ਬੀ, ਦਲਬੀਰ ਸਿੰਘ ਛੀਨਾ ਮੁੱਖ ਖੇਤੀਬਾੜੀ ਅਫ਼ਸਰ, ਐਸ.ਡੀ.ਓ ਸ਼ੈਨੀਟੇਸ਼ਨ ਵਿਭਾਗ, ਐਸ.ਡੀ.ਓ ਮਿੱਟੀ ਅਤੇ ਜਲ ਸੰਭਾਲ ਵਿਭਾਗ, ਐਚ.ਡੀ.ਓ ਬਾਗਬਾਨੀ ਵਿਭਾਗ ਸ਼੍ਰੀਮਤੀ ਰਪਿੰਦਰ ਕੌਰ ਪ੍ਰਧਾਨ ਅਤੇ ਅਜੈ ਕਪੂਰ ਟਰੱਸਟੀ ਕੈਪਟਨ ਗੁਰਦੀਪ ਸਿੰਘ ਸੋਰਾਇਆ ਹਾਜ਼ਰ ਸਨ
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media