ਨਵੀਂ ਦਿੱਲੀ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਲਵਰ ਵਿਖੇ ਕਿੱਤਾ ਮੁੱਖੀ ਕੋਰਸਾ ਦੀ ਸਿਖਲਾਈ ਲਈ ਛੇਤੀ ਹੀ ਕੇਂਦਰ ਖੋਲੇਗੀ।ਇਸ ਗੱਲ ਦਾ ਐਲਾਨ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਗੁਰਦੁਆਰਾ ਗਿਆਨ ਗੋਦੜੀ ਪ੍ਰਚਾਰ ਮੁਹਿੰਮ ਤਹਿਤ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸੇਵਾ ਸਮਿਤੀ, ਐਨ.ਈ.ਬੀ ਅਲਵਰ ਵਿਖੇ ਹੋਏ ਮਹਾਨ ਗੁਰਮਤਿ ਸਮਾਗਮ ਦੌਰਾਨ ਕੀਤਾ।ਦਿੱਲੀ ਕਮੇਟੀ ਦੇ ਘੁਮੰਤਰੂ ਸਿੱਖ ਸਮਾਜ ਸੈਲ ਵੱਲੋਂ ਆਯੋਜਿਤ ਕੀਤੇ ਗਏ।ਇਸ ਪ੍ਰੋਗਰਾਮ ’ਚ ਅਲਵਰ ਜਿਲ੍ਹੇ ਦੀ ਸਿੱਖ ਸੰਗਤ ਨੇ ਵੱਡੀ ਗਿਣਤੀ ਵਿਚ ਹਾਜਰੀ ਭਰੀ।
ਅਲਵਰ ਵਿੱਖੇ ਕਮੇਟੀ ਦੇ ਚਲਦੇ ਗੁਰਮਤਿ ਪ੍ਰਚਾਰ ਕੇਂਦਰ ਦੀ ਦੇਖਰੇਖ ਵਿਚ ਹੋਏ ਸਮਾਗਮ ’ਚ ਰਾਗੀ ਜਥਿਆਂ ਨੇ ਕੀਰਤਨ ਅਤੇ ਕਥਾਵਾਚਕਾਂ ਨੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਕੁਲਮੋਹਨ ਸਿੰਘ ਨੇ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਦੇ ਕਾਰਜਕਾਲ ਦੌਰਾਨ ਆਪਣੇ ਵੱਲੋਂ ਜਨਰਲ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਸਥਾਪਿਤ ਕੀਤੇ ਗਏ ਗੁਰਮਤਿ ਪ੍ਰਚਾਰ ਕੇਂਦਰ ਲਈ ਵਿਸ਼ੇਸ਼ ਸਹਿਯੋਗ ਦੇਣ ਵਾਲੇ ਇੰਦਰਪਾਲ ਸਿੰਘ ਖਾਲਸਾ ਨੂੰ ਇਸ ਮੌਕੇ ਯਾਦ ਕੀਤਾ। 1000 ਪ੍ਰਾਣੀਆਂ ਨੂੰ ਅੰਮ੍ਰਿਤ ਦੀ ਦਾਤ ਕੇਂਦਰ ਵੱਲੋਂ ਦਿੱਤੇ ਜਾਣ ਨੂੰ ਸਿੱਖ ਕੌਮ ਲਈ ਉਸਾਰੂ ਪੱਖ ਦੱਸਦੇ ਹੋਏ ਕੁਲਮੋਹਨ ਸਿੰਘ ਨੇ ਕੇਂਦਰ ਨਾਲ ਜੁੜੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਇਸ ਸਮਾਗਮ ’ਚ ਹਾਜਰੀ ਭਰਨ ’ਤੇ ਖੁਸ਼ੀ ਜਤਾਈ।
ਉਨ੍ਹਾਂ ਕਿਹਾ ਕਿ ਸੰਗਤਾਂ ਦੀ ਮੰਗ ਅਤੇ ਲੋੜ ਨੂੰ ਸਮਝਦੇ ਹੋਏ ਛੇਤੀ ਹੀ ਕਮੇਟੀ ਵੱਲੋਂ ਪ੍ਰਧਾਨਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਸਕਿੱਲ ਟ੍ਰੇਨਿੰਗ ਸੈਂਟਰ ਖੋਲਿਆ ਜਾਵੇਗਾ, ਤਾਂਕਿ ਸਥਾਨਕ ਸਿੱਖ ਬੱਚੇ ਵੱਖ-ਵੱਖ ਕਿੱਤਾ ਮੁੱਖੀ ਕੋਰਸਾ ਰਾਹੀਂ ਹੁਨਰਮੰਦ ਹੋ ਕੇ ਰਾਜਸਥਾਨ ’ਚ ਹੀ ਨੌਕਰੀਆਂ ਦੇ ਮੌਕੇ ਤਲਾਸ਼ ਕਰ ਸਕਣ ਕਿਉਂਕਿ ਟ੍ਰੇਨਿੰਗ ਅਤੇ ਨੌਕਰੀ ਲਈ ਦਿੱਲੀ ਜਾਣਾ ਆਸਾਨ ਕਾਰਜ ਨਹੀਂ ਹੈ।ਕੁਲਮੋਹਨ ਸਿੰਘ ਨੇ ਕਮੇਟੀ ਵੱਲੋਂ ਧਰਮ, ਰੋਜਗਾਰ ਅਤੇ ਸਿੱਖਿਆ ਦੇ ਪ੍ਰਚਾਰ-ਪ੍ਰਸਾਰ ਲਈ ਕੀਤੇ ਜਾ ਰਹੇ ਕਾਰਜਾਂ ਲਈ ਸੰਗਤਾਂ ਨੂੰ ਜਾਣਕਾਰੀ ਦਿੱਤੀ।
ਦਿੱਲੀ ਕਮੇਟੀ ਦੇ ਮੈਂਬਰ ਆਤਮਾ ਸਿੰਘ ਲੁਬਾਣਾ ਨੇ ਵੀ ਇਸ ਮੋਕੇ ਤੇ ਆਪਣੇ ਵਿਚਾਰ ਰੱਖਦੇ ਹੋਏ ਕਮੇਟੀ ਵੱਲੋਂ ਸਿਕਲੀਘਰ, ਲੁਬਾਣਾ ਅਤੇ ਹੋਰ ਘੁਮੰਤਰੂ ਭਾਈਚਾਰੇ ਦੇ ਲੋਕਾਂ ਲਈ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਦਿੱਤਾ। ਸੈਲ ਦੇ ਕੋਆਰਡੀਨੈਟਰ ਬਬੇਕ ਸਿੰਘ ਮਾਟਾ, ਆਲ ਇੰਡੀਆ ਸਿਕਲੀਘਰ ਸਮਾਜ ਦੇ ਪ੍ਰਧਾਨ ਸਲੋਕ ਸਿੰਘ, ਆਲ ਇੰਡੀਆ ਸਿੱਖ ਸਮਾਜ ਧਰਮ ਪ੍ਰਚਾਰ ਸੈਂਟਰ ਦੇ ਚੇਅਰਮੈਨ ਹਰਜੀਤ ਸਿੰਘ, ਦਿੱਲੀ ਕਮੇਟੀ ਕੇਂਦਰ ਦੇ ਚੇਅਰਮੈਨ ਕੁਲਵੰਤ ਸਿੰਘ, ਐਨ.ਈ.ਬੀ ਗੁਰਦੁਆਰੇ ਦੇ ਪ੍ਰਧਾਨ ਤਜਿੰਦਰ ਸਿੰਘ ਅਤੇ ਪਤਵੰਤੇ ਸੱਜਣ ਨਾਨਕ ਸਿੰਘ ਲੁਬਾਣਾ ਕਿਸ਼ਨਗੜ੍ਹ, ਬਲਬੀਰ ਸਿੰਘ ਲੁਬਾਣਾ ਫਤਹਿਗੜ੍ਹ, ਧਰਮੇਂਦਰ ਸਿੰਘ ਸਿਕਲੀਘਰ, ਨਸੀਬ ਸਿੰਘ ਜੈਪੁਰ ਤੇ ਜੈ ਸਿੰਘ ਸਿਕਲੀਘਰ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media