Thursday, July 23, 2026

ਲੇਖਕ ਬਲਬੀਰ ਸਿੰਘ ਬੱਬੀ ਨੂੰ ਸਦਮਾ ਭੂਆ ਦੇ ਲੜਕੇ ਦਾ ਦਿਹਾਂਤ

ਸਮਰਾਲਾ, 25 ਜੁਲਾਈ (ਪੰਜਾਬ ਪੋਸਟ-ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਮੀਤ ਪ੍ਰਧਾਨ ਇੰਟਰਨੈਸ਼ਨਲ ਸੱਭਿਆਚਾਰਕ ਚੇਤਨਾ ਮੰਚ ਟੋਰਾਂਟੋ ਦੇ ਮੈਂਬਰ ਤੇ ਉੱਘੇ ਲੇਖਕ ਬਲਬੀਰ ਸਿੰਘ ਬੱਬੀ (ਤੱਖਰਾਂ) ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨਾਂ ਦੀ ਭੂਆ ਦੇ ਪੁੱਤਰ ਨੌਜੁਆਨ ਅਕਾਲੀ ਆਗੂ, ਸਾਬਕਾ ਸੰਮਤੀ ਮੈਂਬਰ ਖੰਨਾ ਤੇ ਪਿੰਡ ਰਾਜੇਵਾਲ ਦੇ ਮੌਜੂਦਾ ਸਰਪੰਚ ਬੂਟਾ ਸਿੰਘ ਧਾਲੀਵਾਲ ਦੀ ਸੰਖੇਪ ਬਿਮਾਰੀ ਨਾਲ ਦਿਹਾਂਤ ਹੋ ਗਿਆ।ਅਨੇਕਾਂ ਸੰਸਥਾਵਾਂ ਨੇ ਬਲਬੀਰ ਸਿੰਘ ਬੱਬੀ ਨਾਲ ਇਸ ਬੇਵਕਤੀ ਮੌਤ `ਤੇ ਦੁੱਖ ਦਾ ਦੁੱਖ ਸਾਂਝਾ ਕੀਤਾ।ਬੂਟਾ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਸਹਿਜ ਪਾਠ ਦੇ ਭੋਗ 28 ਜੁਲਾਈ ਦਿਨ ਸ਼ੁੱਕਰਵਾਰ ਨੂੰ ਪਿੰਡ ਰਾਜੇਵਾਲ (ਰੋਹਣੋਂ) ਵਿਖੇ ਬਾਅਦ ਦੁਪਹਿਰ 1 ਤੋਂ 2 ਵਜੇ ਤੱਕ ਪਾਏ ਜਾਣਗੇ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply