ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਰਣਜੀਤ ਐਵੀਨਿਊ ਵਿਖੇ 50 ਵਿਦਿਆਰਥੀਆਂ ਲਈ ਭਾਰਤੀ ਫੌਜ ਵੱਲੋਂ ਜੁਲਾਈ 2017 ਤੋਂ ਅਦਾਰਾ 01 ਪੰਜਾਬ (ਆਰਟਿਲਰੀ) ਬਟਾਲਿਅਨ ਐਨ.ਸੀ.ਸੀ ਦਾ ਵਿੰਗ ਖੋਲ੍ਹ ਦਿੱਤਾ ਗਿਆ ਹੈ, ਜੋ ਕਿ ਕਾਲਜ ਲਈ ਬੜ੍ਹੇ ਹੀ ਮਾਣ ਵਾਲੀ ਗੱਲ ਹੈ।ਇਸ ਸਬੰਧ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵੀ ਇਸ ਉਪਰਾਲੇ ਲਈ ਆਪਣੀਆਂ ਸ਼ੁਭ ਇੱਛਾਵਾਂ ਦਿੰਦਿਆ ਕਿਹਾ ਕਿ ਬੱਚਿਆਂ ਨੂੰ ਮਾਹਿਰ ਇੰਜੀਨੀਅਰਿੰਗ ਬਣਾਉਣ ਦੇ ਲਈ ਕਾਲਜ ਡਾਇਰੈਕਟਰ ਡਾ. ਅਮਰਪਾਲ ਸਿੰਘ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਕਾਬਲੇ-ਤਾਰੀਫ਼ ਹੈ ਅਤੇ ਭਾਰਤੀ ਫੌਜ ਵੱਲੋਂ ਖੋਲ੍ਹਿਆ ਗਿਆ ਵਿੰਗ ਵਿਦਿਆਰਥੀਆਂ ਦੇ ਭਵਿੱਖ ਲਈ ਇਕ ਸ਼ੁਭ ਸੰਕੇਤ ਸਾਬਤ ਹੋਵੇਗਾ। ਇਸ ਮੌਕੇ ਡਾਇਰੈਕਟਰ ਡਾ. ਅਮਰਪਾਲ ਸਿੰਘ ਨੇ ਇਸ ਪ੍ਰਾਪਤੀ ਲਈ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਦਿੰਦਿਆ ਕਿਹਾ ਹੈ ਕਿ ਜਿਥੇ ਇਸ ਯੂਨਿਟ ਦੀ ਪ੍ਰਾਪਤੀ ਕਾਲਜ ਲਈ ਇਕ ਨਵਾਂ ਮੀਲ ਪੱਥਰ ਸਾਬਿਤ ਹੋਵੇਗਾ, ਉੱਥੇ ਇਸ ਦੇ ਨਾਲ ਵਿਦਿਆਰਥੀਆਂ ਨੂੰ ਅਨੁਸ਼ਾਸਨ ’ਚ ਰਹਿਣ ਅਤੇ ਦੇਸ਼ ਸੇਵਾ ਲਈ ਵੀ ਪ੍ਰੇਰਣਾ ਵੀ ਹਾਸਲ ਹੋਵੇਗੀ।ਉਨ੍ਹਾਂ ਕਿਹਾ ਕਿ ਇਸ ਦੇ ਨਾਲ ਇਕ ਫ਼ਾਇਦਾ ਇਹ ਵੀ ਹੋਵੇਗਾ ਕਿ ਵਿਦਿਆਰਥੀ ਸੀ ਸਰਟੀਫ਼ਿਕੇਟ ਪ੍ਰਾਪਤ ਕਰਨ ਉਪਰੰਤ ਸਿੱਧੇ ਤੌਰ ’ਤੇ ਐਸ.ਐਸ.ਬੀ ਦੀ ਇੰਟਰਵਿਊ ’ਚ ਬੈਠ ਸਕਣਗੇ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media