ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਖੇ ਤੀਜ ਦਾ ਤਿਓਹਾਰ ਜੋਸ਼ੋ ਖਰੋਸ਼ ਨਾਲ ਮਨਾਇਆ
ਗਿਆ।ਇਸ ਅਵਸਰ `ਤੇ ਆਯੋਜਿਤ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੇ ਪੰਜਾਬੀ ਪਹਿਰਾਵੇ ਅਤੇ ਗਹਿਣੇ ਪਾ ਕੇ ਪੰਜਾਬ ਦਾ ਲੋਕ ਨਾਚ ਗਿੱਧਾ ਪੇਸ਼ ਕੀਤਾ।ਪ੍ਰਿੰਸੀਪਲ ਅੰਜਨਾ ਗੁਪਤਾ ਨੇ ਵਿਦਿਆਰਥਣਾਂ ਦੇ ਬਿਹਤਰੀਨ ਪ੍ਰਦਰਸ਼ਨ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਾਵਨ ਦੇ ਮਹੀਨੇ `ਚ ਮਨਾਇਆ ਜਾਣ ਵਾਲਾ ਤੀਜ਼ ਦਾ ਤਿਓਹਾਰ ਖੁਸ਼ੀਆਂ ਤੇ ਚਾਵਾਂ ਦਾ ਤਿਓਹਾਰ ਹੈ।ਮੈਡਮ ਅੰਜ਼ਨਾ ਨੇ ਕਿਹਾ ਕਿ ਮਈ-ਜੂਨ ਕੀ ਤੇਜ਼ ਧੁੱਪ ਨਾਲ ਪੌਦੇ ਤੇ ਦਰੱਖਤ ਮੁਰਝਾ ਜਾਂਦੇ ਹਨ।ਉਸ ਤੋਂ ਬਾਅਦ ਕਾਲੇ ਬੱਦਲਾਂ ਦੇ ਛਾ ਜਾਣ ਉਪਰੰਤ ਮੀਂਹ ਦੀਆਂ ਠੰਡੀਆਂ ਫੁਹਾਰਾਂ ਤੱਪਦੀ ਧਰਤੀ ਤੇ ਮਨੁੱਖਾਂ ਨੂੰ ਠੰਡਕ ਤੇ ਸਕੂਨ ਪਹੁੰਚਾਉਂਦੀਆਂ ਹਨ।ਤੀਜ਼ ਸੱਜ ਵਿਆਹੀਆਂ ਤੇ ਕੁੜੀਆਂ ਚਿੜੀਆਂ ਦਾ ਤਿਓਹਾਰ ਹੈ।
ਸਾਵਣ ਦੇ ਮਹੀਨੇ ਉਹ ਇਕੱਠੀਆਂ ਹੋ ਕੇ ਦਰੱਖਤਾਂ ਦੀਆਂ ਟਹਿਣੀਆਂ `ਤੇ ਪੀਂਘਾਂ ਪਾ ਕੇ ਝੂਟਦੀਆਂ ਹਨ ਤੇ ਲੋਕ ਗੀਤ ਤੇ ਬੋਲੀਆਂ `ਤੇ ਗਿੱਧਾ ਪਾ ਕੇ ਖੂਬ ਧਮਾਲ ਮਚਾਉਂਦੀਆਂ ਹਨ।ਉਨਾਂ ਨੇ ਖਤਮ ਹੋ ਰਹੀ ਪੰਜਾਬੀ ਵਿਰਾਸਤ ਤੇ ਸਭਿਆਚਾਰ `ਤੇ ਚਿੰਤਾ ਜਤਾਉਂਦਿਆਂ ਇਸ ਦੀ ਸੰਭਾਲ ਲਈ ਕਮਮ ਕਰਨ ਦੀ ਗੱਲ ਵੀ ਕਹੀ।ਇਸ ਮੌਕੇ ਸਾਰਿਆਂ ਨੇ ਖੀਰ ਤੇ ਪੂੜਿਆਂ ਦਾ ਖੂਬ ਅਨੰਦ ਮਾਣਿਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media