ਬਠਿੰਡਾ, 27 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਚੱਲ ਰਹੇ ਚਾਰ ਰੋਜਾ
ਫਕੈਲਟੀ ਡਿਵੈਲੈਪਮੈਂਟ ਪ੍ਰੋਗਰਾਮ ਵਿੱਚ ਅੰਕੜਾ ਵਿਸਲੇਸ਼ਣ ਸਬੰਧੀ ਖੋਜ ਗਤੀਵਿਧੀਆਂ ਵਿੱਚ ਵਰਤੀਆਂ ਜਾਣ ਵਾਲੀਆਂ ਨਵੀਨਤਮ ਤਕਨੀਕਾਂ ਸਬੰਧੀ ਅਹਿਮ ਜਾਣਕਾਰੀ ਦਿੱਤੀ ਗਈ।ਸਰੋਤਿਆਂ ਵਿੱਚ ਵਿਦਿਅਕ ਅਦਾਰਿਆਂ ਦੇ ਅਧਿਆਪਕਾਂ ਤੋਂ ਬਿਨਾਂ ਖੋਜ ਸਿਖਿਆ ਨਾਲ ਸਬੰਧਤ ਵਿਦਿਆਰਥੀ ਮੌਜੂਦ ਸਨ। ਪਹਿਲੇ ਸ਼ੈਸ਼ਨ ਵਿਚ ਕੂੰਜੀਵਤ ਬੁਲਾਰੇ ਦੀ ਭੂਮਿਕਾ ਨਿਭਾਉਂਦੇ ਹੋਏ ਡਾ: ਵਿਕਾਸਦੀਪ ਨੇ ਫੀਲਡ ਟਰਾਇਲਜ਼ ਅਤੇ ਲੈਬਾਰਟਰੀ ਪ੍ਰਯੋਗਾਂ ਵਿੱਚ ਹਾਈਪੋਥੀਸਸ ਟੈਸਟਿੰਗ ਅਤੇ ਅੰਕੜਾ ਵਿਸਲੇਸ਼ਣ ਦੀ ਮਹੱਤਤਾ ਬਾਰੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ।ਇਨ੍ਹਾਂ ਦੇ ਨਾਲ ਨਾਲ ਡਾ: ਮਹਿੰਦਰ ਕੁਮਾਰ ਨੇ ਐਸ.ਪੀ.ਐਸ.ਐਸ ਦੀਆਂ ਤਕਨੀਕਾਂ ਅਤੇ ਇਨ੍ਹਾਂ ਦੀ ਮਹੱਤਤਾ ਤੇ ਚਾਨਣਾ ਪਾਇਆ।ਵਿਸ਼ਵ ਦੇ ਸਿਰ ਕੱਢਵੇ ਵਿਦਿਅਕ ਅਦਾਰਿਆਂ ਅਤੇ ਖੋਜ ਅਦਾਰਿਆਂ ਵਿਚ ਚੱਲ ਰਹੀਆਂ ਅੰਕੜਾ ਵਿਸ਼ਲੇਸ਼ਣ ਤਕਨੀਕਾਂ ਬੁਲਾਰਿਆਂ ਵਲੋਂ ਸਰੋਤਿਆਂ ਦੇ ਸਾਹਮਣੇ ਰੱਖੀਆਂ ਗਈਆਂ।ਪਰਸਪਰ ਪ੍ਰਸ਼ਨ-ਉਤਰੀ ਪ੍ਰਕਿਆ ਨਾਲ ਮਾਹਿਰਾਂ ਨੇ ਸਰੋਤਿਆਂ ਦੀਆਂ ਸਮਸਿਆਵਾਂ ਦਾ ਸਮਾਧਾਨ ਵੀ ਕੀਤਾ ਗਿਆ।ਚੇਅਰਮੈਨ ਗੁਰਲਾਭ ਸਿੰਘ ਸਿੱਧੂ ਅਤੇ ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਉਚ ਪੱਧਰੀ ਮਾਹਿਰਾਂ ਦੀ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਸਬੰਧੀ ਆਯੋਜਕਾਂ ਨੂੰ ਵਧਾਈ ਦੇ ਪਾਤਰ ਦਰਸਾਇਆ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ: ਜਗਪਾਲ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਇੱਕ ਅਜਿਹਾ ਅਕਾਦਮਿਕ ਅਤੇ ਖੌਜ ਗਤੀਵਿਧੀਆਂ ਦਾ ਕੈਲੰਡਰ ਸਿਰਜਿਆ ਹੈ, ਜਿਸ ਦੇ ਅੰਤਰਗਤ ਸਮੇਂ ਸਮੇਂ ਤੇ ਫੈਕਲਟੀ ਨੂੰ ਉੱਚ ਸਿੱਖਿਆ ਸ਼ਾਸਤਰੀਆਂ ਨਾਲ ਰੂ-ਬ-ਰੂ ਕਰਵਾਇਆ ਜਾਵੇਗਾ।ਰਜਿਸਟਰਾਰ ਡਾ: ਜਗਤਾਰ ਸਿੰਘ ਧੀਮਾਨ ਨੇ ਸਾਰੇ ਆਯੋਜਕਾਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫਕੈਲਟੀ ਡਿਵੈਲੈਪਮੈਂਟ ਪ੍ਰੋਗਰਾਮ ਵਿੱਚ ਦੱਸੀਆਂ ਜਾਣ ਵਾਲੀਆਂ ਤਕਨੀਕਾਂ ਅਜੋਕੇ ਖੋਜਾਰਥੀਆਂ ਲਈ ਵਰਦਾਨ ਸਿੱਧ ਹੋਣਗੀਆਂ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media