ਪਠਾਨਕੋਟ, 27 ਜੁਲਾਈ (ਪੰਜਾਬ ਪੋਸਟ ਬਿਊਰੋ) – ਦਿਲਬਾਗ ਸਿੰਘ, ਪੀ.ਪੀ.ਐਸ ਸਹਾਇਕ ਇੰਸਪੈਕਟਰ ਜਨਰਲ ਪੁਲਿਸ, ਕਾਊਂਟਰ ਇੰਟੈਲੀਜੈਂਸ ਪਠਾਨਕੋਟ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ।ਜੋ ਕਾਂਊਂਟਰ ਇੰਟੈਲੀਜੈਂਸ ਪਠਾਨਕੋਟ ਤੋ ਐਸ.ਆਈ ਗਗਨਦੀਪ ਸਿੰਘ ਦੀ ਰਹਿ-ਨੁਮਾਈ ਹੇਠ ਇਕ ਟੀਮ ਤਿਆਰ ਕਰਕੇ ਇਲਾਕੇ ਵਿੱਚ ਭੇਜੀ ਗਈ।ਇਸ ਟੀਮ ਨੂੰ ਗਪਤੇ ਇਤਲਾਹ ਦਿੱਤੀ ਕਿ ਜੰਮੂ ਕਸ਼ਮੀਰ ਤੋ ਕੁੱਝ ਵਿਆਕਤੀ ਟਰੱਕਾਂ ਰਾਹੀਂ ਨਸ਼ੇ ਦੀ ਤਸਕਰੀ ਕਰਕੇ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਸਪਲਾਈ ਕਰਦੇ ਹਨ।ਜੋ ਅੱਜ ਵੀ ਇਕ ਟਰੱਕ ਜੰਮੂ ਕਸ਼ਮੀਰ ਤੋ ਨਸ਼ੇ ਦਾ ਕਾਰੋਬਾਰ ਕਰਨ ਲਈ ਨਸ਼ੀਲਾ ਪਦਾਰਥ ਲੈ ਕੇ ਆਇਆ ਹੈ। ਜੋ ਮੁਕੇਰੀਆਂ ਦੇ ਇਲਾਕੇ ਵਿਚ ਘੁੰਮ ਰਿਹਾ ਹੈ।ਜਿਸ `ਤੇ ਸਹਾਇਕ ਇੰਸਪੈਕਟਰ ਜਨਰਲ ਪੁਲਿਸ, ਕਾਊਂਟਰ ਇੰਟੈਲੀਜੈਂਸ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਂਊਂਟਰ ਇੰਟੈਲੀਜੈਂਸ ਪਠਾਨਕੋਟ ਦੀ ਅਪ੍ਰੇਸ਼ਨ ਟੀਮ ਨੇ ਮੁੱਖ ਅਫਸਰ ਥਾਣਾ ਮੁਕੇਰੀਆਂ ਦੀ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਟਰੱਕ ਦੀ ਭਾਲ ਕਰਨੀ ਸੂਰੁ ਕਰ ਦਿੱਤੀ ਤਾਂ ਜਦੋ ਉਕਤ ਟੀਮਾਂ ਟਰੱਕ ਦੀ ਭਾਲ ਕਰਦੀਆਂ ਗੁਰਦਾਸਪੁਰ ਮੁਕੇਰੀਆ ਰੋਡ ਸਥਿਤ ਰਿਜੋਰਟ ਪਹੁੰਚੀਆਂ ਤਾਂ ਉਕਤ ਟਰੱਕ ਸੜਕ ਦੇ ਖੱਬੇ ਪਾਸੇ ਕੱਚੀ ਜਗ੍ਹਾ `ਤੇ ਗੁਰਦਾਸਪੁਰ ਸਾਇਡ ਨੂੰ ਮੁੰਹ ਕਰਕੇ ਖੜਾ ਸੀ।ਜਿਸ ਨੂੰ ਕਾਬੂ ਕੀਤਾ ਟਰੱਕ ਵਿੱਚੋਂ ਦੋ ਵਿਅੱਕਤੀ ਸਾਹਿਲ ਅਮਨ ਭੱਟ ਪੁੱਤਰ ਗੁਲਾਮ ਰਸੂਲ ਭੱਟ ਵਾਸੀ ਕਾਕਾਪੁਰਾ ਲਹਿਰਾ ਥਾਣਾ ਕਾਕਪੁਰਾ ਜਿਲ੍ਹਾ ਪੁਲਵਾਮਾ ਜੰਮੂ ਕਸ਼ਮੀਰ ਅਤੇ ਜੁਬੇਰ ਅਹਿਮਦ ਪੁੱਤਰ ਮੁਹੰਮਦ ਯਾਸੀਨ ਵਾਸੀ ਸੰਗਣਵਨੀ, ਥਾਣਾ ਰਾਜਪੁਰਾ ਜਿਲ੍ਹਾ ਪੁਲਵਾਮਾ ਜੰਮੂ ਕਸ਼ਮੀਰ ਬਾਹਰ ਨਿਕਲੇ। ਜੋ ਟਰੱਕ ਦੀ ਤਲਾਸ਼ੀ ਲੈਣ ਲਈ ਮੁੱਖ ਅਫਸਰ ਥਾਣਾ ਮੁਕੇਰੀਆ ਨੇ ਰਜਿੰਦਰ ਕੁਮਾਰ ਡੀ.ਐਸ.ਪੀ ਦਸੂਹਾ ਨੂੰ ਮੋਕਾ ਪਰ ਬੁਲਾ ਕੇ ਟਰੱਕ ਦੀ ਤਲਾਸ਼ੀ ਲੈਣ `ਤੇ 29 ਬੋਰੇ 20/20 ਕਿਲੋ ਕੁੱਲ 05 ਕੁਵਿੰਟਲ 80 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ।ਜਿਸ ਤੇ ਮੁੱਖ ਅਫਸਾਰ ਥਾਣਾ ਮੁਕੇਰੀਆ ਵਲੋਂ ਉਕਤ ਦੋਨਾ ਦੋਸ਼ੀਆਂ ਦੇ ਖਿਲਾਫ ਮਕੱਦਮਾ ਨੰਬਰ 123 ਮਿਤੀ 27-07-2017 ਅ/ਧ 15/61/85 ਐਨ.ਡੀ.ਪੀ.ਐਸ ਐਕਟ ਥਾਣਾ ਮੁਕੇਰੀਆਂ ਜਿਲ੍ਹਾ ਹੁਸ਼ਿਆਰਪੁਰ ਵਿਖੇ ਦਰਜ਼ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media