Tuesday, October 6, 2026

ਬਜ਼ੁਰਗ ਵਲੋਂ ਸਹਾਰਾ ਸੰਸਥਾ ਨੂੰ 50 ਹਜ਼ਾਰ ਰੁਪਏ ਦਾਨ

PPN080708
ਬਠਿੰਡਾ,੮ ਜੁਲਾਈ (ਜਸਵਿੰਦਰ ਸਿੰਘ ਜੱਸੀ)- ਦੁਨੀਆਂ ਵਿਚ ਸਮਾਜ ਸੇਵਾ ਕਰਨ ਦਾ ਹਰ ਇਕ ਪ੍ਰਾਣੀ ਸੇਵਾ ਕਰਨ ਦਾ ਕੋਈ ਨਾ ਕੋਈ ਰਸਤਾ ਕੱਢ ਹੀ ਲੈਂਦੇ ਹੈ ਜਿਥੇ ਲੋਕ ਪੈਸੇ ਪਿਛੇ ਭੱਜ ਦੇ ਹਨ ਉਥੇ ਕੁਝ ਅਜਿਹੇ ਇਨਸਾਨ ਵੀ ਦੁਨੀਆਂ ਵਿਚ ਹਨ, ਜੋ ਕਿ ਪੈਸੇ ਦੀ ਕੀਮਤ ਨੂੰ ਮਨੁੱਖੀ ਜਾਨ ਤੋਂ ਨਿਛਵਰ ਕਰਕੇ ਆਪਣੇ ਆਪ ਨੂੰ ਧੰਨ ਸਮਝਦੇ ਹਨ। ਇਸ ਤਹਿਤ ਹੀ ਬਜ਼ੁਰਗ ਚੰਦ ਸਿੰਘ ਪੁੱਤਰ ਦਸ਼ੋਧਾ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ ਤੇ ਮਾਰਿਕਟ ਕਮੇਟੀ ਵਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਹਾਰਾ ਜਨ ਸੇਵਾ ਦੀਆਂ ਸੇਵਾਵਾਂ ਤੋਂ ਪ੍ਰਭਾਵਤ ਹੋ ਕੇ ਆਪਣੀ ਨੇਕ ਕਮਾਈ ਵਿਚੋਂ 50 ਹਜ਼ਾਰ ਰੁਪਏ ਨਕਦ ਭੇਂਟ ਕੀਤੇ। ਇਸ ਮੌਕੇ ਉਨ੍ਹਾਂ ਦਾ ਪੋਤਰੇ ਤੋਂ ਇਲਾਵਾ ਸਹਾਰਾ ਵਰਕਰਾਂ ‘ਚ ਸ਼ਾਮ ਮਿੱਤਲ, ਗੋਤਮ ਗੋਇਲ, ਐਮ.ਐਮ. ਬਹਿਲ, ਅਸੋਕ ਗੋਇਲ, ਟੇਕ ਚੰਦ, ਜੱਗਾ ਸਿੰਘ ਵੀ ਹਾਜ਼ਰ ਸੀ। ਸਹਾਰਾ ਪ੍ਰਧਾਨ ਵਿਜੇ ਗੋਇਲ ਵਲੋਂ ਦਾਨੀ ਸੱਜਣ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਹੋਰ ਵੀ ਭਵਿੱਖ ਵਿਚ ਸੇਵਾ ਕਰਨ ਦਾ ਵਾਅਦਾ ਕੀਤਾ ਹੈ। 

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply