ਬਠਿੰਡਾ, 8 ਜੁਲਾਈ (ਜਸਵਿੰਦਰ ਸਿੰਘ ਜੱਸੀ)- ਜ਼ਿਲ੍ਹੇ ਦੇ ਵੱਖ ਵੱਖ ਪੰਜ ਪਾ੍ਰਇਮਰੀ ਸਕੂਲਾਂ ਦੇ ਕੌਮੀ ਅਵਾਰਡ ਵਿਜੇਤਾ ਬਣੇ ਕੁੱਲ ੫੩ ਬੱਚਿਆਂ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਬਠਿੰਡਾ ਸ਼੍ਰੀਮਤੀ ਸੋਨਾਲੀ ਗਿਰੀ ਨੇ ਜ਼ਿਲ੍ਹਾ ਪ੍ਰੀਸ਼ਦ ਵਿਖੇ ਅਧਿਆਪਕਾਂ ਦੇ ਸੈਮੀਨਾਰ ਮੌਕੇ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲ ਮਲਕਾਣਾ ਦੇ ਰਣਜੀਤ ਸਿੰਘ ਬਰਾੜ ਦੀ ਅਗਵਾਈ ਹੇਠ 6 ਬੱਚਿਆਂ, ਲਾਲੇਆਣਾ ਦੇ ਬੂਟਾ ਸਿੰਘ ਦੀ ਅਗਵਾਈ ਵਿੱਚ 12 ਬੱਚਿਆਂ ਅਤੇ ਜ਼ਿਲ੍ਹਾ ਪੀ੍ਰਸ਼ਦ ਹੇਠ ਚਲਦੇ ਸਕੂਲਾਂ ਵਿੱਚ ਬਲਬੀਰ ਸਿੰਘ ਜੰਗੀਰਾਣਾ ਦੀ ਅਗਵਾਈ ਵਿੱਚ ੬ ਬੱਚਿਆਂ, ਤੁੰਗਵਾਲੀ ਤੋ ਮੈਡਮ ਪ੍ਰਿਤਪਾਲ ਕੋਰ ਦੀ ਅਗਵਾਈ ਵਿੱਚ ੭ ਬੱਚਿਆਂ ਤੇ ਪਿੰਡ ਦਿਉਣ ਸਕੂਲ ਤੋ ਰਾੰਿਜਦਰ ਸਿੰਘ ਦੀ ਅਗਵਾਈ ਵਿੱਚ 22 ਬੱਚਿਆਂ ਨੇ ਸਕਾਊਟ ਐਡ ਗਾਈਡ ਵਿੱਚ ਕੌਮੀ ਪੁਰਸਕਾਰ ਹਾਸਿਲ ਕੀਤਾ ਸੀ। ਕੌਮੀ ਐਵਾਰਡ ਦੇ ਸਰਟੀਫਿਕੇਟ ਵੰਡ ਮੌਕੇ ਚੱਲ ਰਹੇ ਸਕੂਲਾਂ ਦੇ ਸੈਮੀਨਾਰ ਵਿੱਚ ਵਿਸ਼ੇਸ਼ ਤੌਰ ‘ਤੇ ਬੁਲਾਇਆ ਗਿਆ ਸੀ। ਬੱਚਿਆਂ ਨੂੰ ਕੌਮੀ ਪੁਰਸਕਾਰ ਦੇ ਸਰਟੀਫਿਕੇਟ ਤਕਸੀਮ ਕਰਦਿਆਂ ਏ ਡੀ ਸੀ ਮੈਡਮ ਸੋਨਾਲੀ ਗਿਰੀ ਨੇ ਬੱਚਿਆਂ ਦੀ ਇਸ ਪ੍ਰਾਪਤੀ ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਅਧਿਆਪਕਾਂ ਵੱਲੋ ਨਿਭਾਈ ਗਈ ਭੂਮਿਕਾ ਲਈ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ।ਇਸ ਮੌਕੇ ਸੈਮੀਨਾਰ ਵਿੱਚ ਹਾਜ਼ਰ ਅਧਿਆਪਕਾਂ ਤੇ ਅਧਿਆਪਕਾਵਾਂ ਨੂੰ ਵੀ ਏ ਡੀ ਸੀ ਮੈਡਮ ਵੱਲੋ ਆਪਣੇ ਸਕੂਲਾਂ ਵਿੱਚ ਸਕਾਊਟਿੰਗ ਗਤੀਵਿਧੀਆਂ ਸ਼ੁਰੂ ਕਰਨ ਦੀ ਹਿਦਾਇਤ ਦਿੰਦਿਆਂ ਸਕਾਊਟਿੰਗ ਗਤੀਵਿਧੀਆਂ ਨੂੰ ਵੀ ਬਾਕੀ ਦੇ ਵਿੱਦਿਅਕ ਵਿਸ਼ਿਆਂ ਵਾਂਗ ਮਹੱਤਤਾ ਦਿੰਦਿਆਂ ਹਰ ਇੱਕ ਸਕੂਲ ਵਿੱਚ ਸਕਾਊਟਿੰਗ ਸ਼ੁਰੂ ਕਰਨ ਬਾਰੇ ਕਿਹਾ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀ ਵਿੱਦਿਅਕ ਨੀਹ ਨੂੰ ਮਜਬੂਤ ਬਣਾਉਣ ਲਈ ਸਕਾਊਟਿੰਗ ਬਹੁਤ ਜਰੂਰੀ ਹੈ। ਕਿਉਕਿ ਸਕਾਊਟਿੰਗ ਰਾਹੀ ਬੱਚਿਆਂ ਵਿੱਚ ਇਮਾਨਦਾਰੀ ਆਤਮ ਵਿਸ਼ਵਾਸ਼ ਦੇ ਗੁਣ ਵਿਕਸਿਤ ਹੋਣ ਦੇ ਨਾਲ ਨਾਲ ਉਨ੍ਹਾਂ ਦੀ ਬਾਹਰ ਜਾਣ ਪ੍ਰਤੀ ਝਿਜਕ ਵੀ ਦੂਰ ਹੁੰਦੀ ਹੈ।ਇਸ ਮੌਕੇ ਸਕਾਊਟਿੰਗ ਦੇ ਜ਼ਿਲ੍ਹਾ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਨੇ ਸਕਾਊਟਿੰਗ ਸਬੰਧੀ ਸੰਖੇਪ ਜਾਣਕਾਰੀ ਵੀ ਅਧਿਆਪਕਾਂ ਨਾਲ ਸਾਂਝੀ ਕੀਤੀ। ਇਸ ਮੌਕੇ ਅਧਿਆਪਕ ਰਾਜਿੰਦਰ ਸਿੰਘ ਦੁਆਰਾ ਜ਼ਿਲ੍ਹਾ ਪ੍ਰੀਸ਼ਦ ਦੇ ਸਕੂਲਾਂ ਵਿੱਚ ਸਾਕਊਟਿੰਗ ਕੈਪਾਂ ਤੇ ਜਾਣ ਸਬੰਧੀ ਆ ਰਹੀਆਂ ਦਿੱਕਤਾਂ ਬਾਰੇ ਧਿਆਨ ਵਿੱਚ ਲਿਆਉਣ ਤੇ ਏ ਡੀ ਸੀ ਮੈਡਮ ਨੇ ਉਨ੍ਹਾਂ ਦਾ ਮੌਕੇ ਤੇ ਹੀ ਨਿਪਟਾਰਾ ਕਰਦਿਆਂ ਸਬੰਧਿਤ ਅਧਿਕਾਰੀਆਂ ਨੂੰ ਜਲਦ ਹੀ ਨਿਰਦੇਸ਼ ਜਾਰੀ ਕਰਨ ਦਾ ਭਰੋਸਾ ਦਿਵਾਇਆ। ਸ਼੍ਰੀਮਤੀ ਸੋਨਾਲੀ ਗਿਰੀ ਨੇ ਪੁਰਸਕਾਰ ਵਿਜੇਤਾ ਬੱਚਿਆਂ ਨੂੰ ਲੱਡੂ ਵੰਡੇ। ਇਸ ਮੌਕੇ ਡੀ ਈ ਓ ਜ਼ਿਲ੍ਹਾ ਪੀ੍ਰਸ਼ਦ ਜਸਪ੍ਰੀਤ ਸਿੰਘ, ਡਿਪਟੀ ਡੀ ਈ ਓ ਪ੍ਰਾਇਮਰੀ ਮੈਡਮ ਅੰਜੂ ਗੁਪਤਾ,ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤਲਵੰਡੀ ਸਾਬੋ ਹਰਫੂਲ ਸਿੰਘ, ਜ਼ਿਲ੍ਹਾ ਕਮਿਸ਼ਨਰ ਸਕਾਊਟਿੰਗ (ਸੈਕੰਡਰੀ) ਅੰਮ੍ਰਿਤਪਾਲ ਸਿੰਘ ਬਰਾੜ, ਜ਼ਿਲ੍ਹਾ ਕਮਿਸ਼ਨਰ ਸਕਾਊਟਿੰਗ (ਪ੍ਰਾਇਮਰੀ) ਰਣਜੀਤ ਸਿੰਘ ਬਰਾੜ, ਸੁਪਰਡੈਟ ਨੀਲਮ ਰਾਣੀ, ਹਰਸਿਮਰਨਦੀਪ ਸਿੰਘ, ਰਾਜਿੰਦਰ ਸਿੰਘ ਤੇ ਬਲਵੀਰ ਸਿੰਘ ਕਮਾਂਡੋ ਤੋ ਇਲਾਵਾ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਦੇ ਸਕੂਲ ਮੁੱਖੀ ਵੀ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਜਿਲ਼੍ਹਾ ਕਮਿਸ਼ਨਰ ਰਣਜੀਤ ਸਿੰਘ ਬਰਾੜ ਨੇ ਏ ਡੀ ਸੀ , ਡੀ ਈ ਓ ਪ੍ਰਾਇਮਰੀ ਦੀ ਸਮੁੱਚੀ ਟੀਮ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਸਟੇਜ਼ ਸੰਚਾਲਕ ਦੀ ਭੂਮਿਕਾ ਸ ਰਾਜਿੰਦਰ ਸਿੰਘ ਨੇ ਨਿਭਾਈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …