Sunday, March 8, 2026

ਸਰਕਾਰ ਵਲੋਂ ਥੋਪੇ ਜਾ ਰਹੇ ਨਵੇਂ ਟੈਕਸਾਂ ਦਾ ਕਰਾਂਗੇ ਵਿਰੋਧ -ਖਹਿਰਾ

ਬਠਿੰਡਾ ਦਿਹਾਤੀ ਦੇ ਪਾਰਟੀ ਦਫਤਰ ਦਾ ਖਹਿਰਾ ਵਲੋਂ ਉਦਘਾਟਨ
ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ PPN2807201705ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਪੋ੍ਰ: ਰੁਪਿੰਦਰ ਕੌਰ ਰੂਬੀ ਦੇ ਬਠਿੰਡਾ ਵਿਖੇ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਬਠਿੰਡਾ ਦਿਹਾਤੀ ਤੋਂ ਭਾਰੀ ਗਿਣਤੀ ਵਿੱਚ ਆਪ ਵਰਕਰਾਂ,ਆਹੁਦੇਦਾਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਇਹ ਸਮਾਂ ਪੰਜਾਬ ਵਿੱਚ ਸਭ ਤੋਂ ਗੰਭੀਰ ਮੁੱਦਾ ਕਿਸਾਨਾਂ ਦੀਆਂ ਹਰ ਰੋਜ਼ ਹੋ ਰਹੀਆਂ ਖ਼ੁਦਕੁਸ਼ੀਆਂ ਦਾ ਹੈ, ਜਿਸ ਦੀ ਬਾਂਹ ਨਾ ਤਾਂ ਪਿਛਲੇ ਦਸ ਸਾਲ ਰਹੀ ਅਕਾਲੀ ਸਰਕਾਰ ਨੇ ਫੜੀ ਅਤੇ ਨਾ ਹੀ ਮੌਜੂਦਾ ਕਾਂਗਰਸ ਸਰਕਾਰ ਫੜ ਰਹੀ ਹੈ ਜੋ ਕਿਸਾਨਾਂ ਨਾਲ ਝੂਠਾ ਕਰਜ਼ਾ ਮੁਆਫ਼ੀ ਦਾ ਵਾਅਦਾ ਕਰਕੇ ਸਤਾ ਵਿੱਚ ਆਈ ਹੈ।ਸਗੋਂ ਹੁਣ ਤਾਂ ਪਿਛਲੇ ਦਿਨੀ ਇਕ ਕਿਸਾਨ ਆਪਣੀ ਖ਼ੁਦਕੁਸ਼ੀ ਲਈ ਕਾਂਗਰਸ ਸਰਕਾਰ ਨੂੰ ਆਪਨੇ ਖ਼ੁਦਕੁਸ਼ੀ ਨੋਟ ਵਿੱਚ ਜਿੰਮੇਵਾਰ ਲਿਖ਼ਿਆ ਹੈ।ਖ਼ਹਿਰਾ ਨੇ ਇਸ ਸਰਕਾਰ ਤੇ ਹਮਲਾ ਕਰਦੇ ਕਿਹਾ ਕਿ ਇਹ ਸਰਕਾਰ ਵੀ ਪੰਜਾਬ ਨੂੰ ਲੁੱਟਣ ਦੇ ਰਾਹ ਚੱਲ ਪਈ ਹੈ। ਉਨਾਂ ਕਿਹਾ ਕਿ ਜੀ.ਐਸ.ਟੀ ਤੋਂ ਬਾਅਦ ਸਰਕਾਰ ਜੋ ਨਵੇਂ ਟੈਕਸ ਲਾਉਂਣ ਜਾ ਰਹੀ ਹੈ।ਅਸੀਂ ਉਸ ਦਾ ਡਟਕੇ ਵਿਰੋਧ ਕਰਾਂਗ਼ੇ।।ਪ੍ਰੋ: ਰੂਬੀ ਨੇ ਬੋਲਦੇ ਹੋਏ ਕਿਹਾ ਕਿ ਬਠਿੰਡਾ ਵਿਖ਼ੇ ਮੇਰਾ ਇਹ ਪਾਰਟੀ ਦਫ਼ਤਰ ਬਠਿੰਡਾ ਦਿਹਾਤੀ ਅਤੇ ਬਠਿੰਡਾ ਸ਼ਹਿਰੀ ਦੇ ਲੋਕਾਂ ਨੂੰ ਸਮਰਪਿਤ ਹੈ।ਅਸੀਂ ਇਥੇ ਲੋਕਾਂ ਦੇ ਕੰਮ ਕਰਵਾੳਂੁਣ ਲਈ ਹਾਜ਼ਿਰ ਰਹਾਂਗੇ ਅਤੇ ਲੋਕਾਂ ਦੇ ਨਾਲ ਜਾ ਕੇ ਸਰਕਾਰੀ ਦਫ਼ਤਰਾਂ ਦੇ ਕੰਮ ਕਰਵਾਂਗੇ।।
ਇਸ ਮੌਕੇ ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਅਹੁੱਦੇਦਾਰਾਂ ਅਤੇ ਵਰਕਰਾਂ ਦਾ ਇਸ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ।ਇਸ ਮੌਕੇ ਨਾਜਰ ਸਿੰਘ ਮਾਨਸ਼ਾਹੀਆ ਵਿਧਾਇਕ ਮਾਨਸਾ, ਪ੍ਰਿਸੀਪਲ ਬੁੱਧ ਰਾਮ ਵਿਧਾਇਕ ਬੁਢਲਾਡਾ, ਜਗਦੇਵ ਸਿਘ ਕਮਾਲੂ ਵਿਧਾਇਕ ਮੌੜ, ਪਿਰਮਲ ਸਿੰਘ ਖਾਲਸਾ ਵਿਧਾਇਕ ਭਦੌੜ, ਕੁਲਵੰਤ ਸਿੰਘ ਪੰਡੋਰੀ ਵਿਧਾਇਕ ਮਹਿਲ ਕਲਾਂ,ਵਿਧਾਇਕ ਐਡਵੋਕੇਟ ਚੀਮਾ,ਅਨਿਲ ਠਾਕੁਰ ਇੰਨਚਾਰਜ ਮਾਲਵਾ ਜ਼ੋਨ 1, ਦੀਪਕ ਬਾਂਸਲ ਬਠਿੰਡਾ, ਮਾਸਟਰ ਜਗਸੀਰ ਸਿੰਘ ਭੁਚੋ, ਐਡਵੋਕੇਟ ਨਵਦੀਪ ਸਿੰਘ ਜੀਂਦਾ ਪ੍ਰਧਾਨ ਬਠਿੰਡਾ, ਅੰਮਿ੍ਰਤ ਲਾਲ ਅਗਰਵਾਲ, ਪੁਨੀਤ ਗਰਗ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply