ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦਾ ਚਾਰ ਰੋਜਾ ਫੈਕਲਟੀ
ਪ੍ਰੋਗਰਾਮ ਅਮਿੱਟ ਯਾਦਾਂ ਛੱਡਦਾ ਹੋਇਆ ਸਫਲਤਾ ਪੂਰਵਕ ਸੰਪਨ ਹੋਇਆ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚੇਅਰਮੈਨ ਗੁਰਲਾਭ ਸਿੰਘ ਸਿੱਧੂ ਨੇ ਚੌਥੇ ਅਤੇ ਅੰਤਿਮ ਦਿਨ ਦੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਜਿਥੇ ਪ੍ਰੋਗਰਾਮ ਦੀ ਸ਼ੋਭਾ ਨੂੰ ਚਾਰ ਚੰਨ ਲਾਏ ਉਥੇ ਆਯੋਜਕਾਂ ਅਤੇ ਸਰੋਤਿਆਂ ਦੇ ਉਤਸਾਹ ਵਿਚ ਵਾਧਾ ਕੀਤਾ। ਸਿਧੂ ਹੋਰਾਂ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਦੂਰ ਦੁਰੇਡੇ ਤੋਂ ਪਹੁੰਚੇ ਹੋਏ ਬੁਲਾਰਿਆਂ ਦਾ ਧੰਨਵਾਦ ਕੀਤਾ ਜਿੰਨਾਂ ਨੇ ਟੀਚਿੰਗ ਨਾਲ ਸਬੰਧਤ ਨਵੀਨਤਮ ਤਕਨੀਕਾਂ ਬਾਰੇ ਚਾਨਣਾ ਪਾਇਆ, ਜਿਸ ਨਾਲ ਯਕੀਨਨ ਅਧਿਆਪਣ ਪ੍ਰਕਿਆ ਵਿਚ ਲੋੜੀਂਦਾ ਬਦਲਾਅ ਆਵੇਗਾ। ਉਨਾਂ ਸਮੂਹ ਆਯੋਜਕਾਂ ਨੂੰ ਵਧਾਈ ਦੇ ਪਾਤਰ ਦਰਸਾਉਂਦੇ ਹੋਏ ਉਨਾਂ ਦੇ ਸੁਚੱਜੇ ਕਾਰਜਾਂ ਦੀ ਸ਼ਲਾਘਾ ਕੀਤੀ, ਜਿੰਨਾਂ ਸਦਕਾ ਤਜਰਬੇਕਾਰ ਬੁਲਾਰਿਆਂ ਨੂੰ ਸੁਣਨ ਦਾ ਅਤੇ ਰੂ-ਬ-ਰੂ ਹੋਣ ਦਾ ਮੌਕਾ ਮਿਲਿਆ।
ਪ੍ਰੋਗਰਾਮ ਦੇ ਕਨਵੀਰ ਮੈਡਮ ਡਾ: ਸੁਨੀਤਾ ਸੁਖੀਜਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਅਲੱਗ ਅਲੱਗ ਸ਼ੈਸ਼ਨਾਂ ਵਿੱਚ ਬੁਲਾਰਿਆਂ ਦੀ ਭੂਮਿਕਾ ਨਿਭਾਉਣ ਵਾਲੇ ਸਿਖਿਆ ਸ਼ਾਸਤਰੀਆਂ ਨੂੰ ਯੂਨੀਵਰਸਿਟੀ ਦੀ ਮੈਨਜਮੈਂਟ ਅਤੇ ਪ੍ਰਸ਼ਾਸਨ ਵੱਲੋਂ ਸੁੰਦਰ ਸਨਮਾਨ ਚਿੰਨ ਦੇ ਕੇ ਨਵਾਜਿਆ ਗਿਆ।ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਜਗਤਾਰ ਸਿੰਘ ਧੀਮਾਨ, ਡਾ: ਨਿਧੀ ਸੁਥਰ ਅਤੇ ਡਾ: ਅਮਰਦੀਪ ਕੌਰ ਦੇ ਯਤਨਾਂ ਸਦਕਾ ਇਹ ਪ੍ਰੋਗਰਾਮ ਸਫਲ ਰਿਹਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media