ਬਠਿੰਡਾ, 29 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮੈਕਸ ਹਸਪਤਾਲ ਵੱਲੋਂ ਸੰਸਾਰ ਹੈਪੇਟਾਇਟਸ ਡੇਅ ਉੱਤੇ ਮੁਫ਼ਤ
ਹੈਪੇਟਾਇਟਸ ਸਕ੍ਰੀਨਿੰਗ ਕੈਂਪ ਲਗਾਇਆ ਗਿਆ।ਮਾਲਵਾ ਖੇਤਰ ਦੇ 120 ਮਰੀਜਾਂ ਦੀ ਸਕ੍ਰੀਨਿੰਗ ਅਤੇ ਜਾਂਚ ਕੀਤੀ ਗਈ।ਪੇਟ ਅਤੇ ਜਿਗਰ ਦੇ ਰੋਗਾਂ ਦੇ ਮਾਹਿਰ ਡਾ. ਅਮਿਤ ਜਿੰਦਲ ਨੇ ਮਰੀਜਾਂ ਨੂੰ ਮੁਫਤ ਡਾਕਟਰੀ ਸਲਾਹ ਵੀ ਦਿੱਤੀ। ਡਾ. ਅਮਿਤ ਜਿੰਦਲ ਨੇ ਦੱਸਿਆ ਕਿ ਵਰਲਡ ਹੈਪੇਟਾਇਟਸ ਡੇ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਕੈਂਪ ਦਾ ਪ੍ਰਬੰਧ ਕੀਤਾ ਗਿਆ ਹੈ।ਜਾਂਚ ਕਰਦਿਆਂ ਡਾਕਟਰ ਨੇ ਮਰੀਜ਼ਾਂ ਨੂੰ ਹੈਪੇਟਾਇਟਸ ਸੀ ਅਤੇ ਹੈਪੇਟਾਇਟਸ ਬੀ ਦੇ ਬਾਰੇ ਵਿੱਚ ਜਾਗਰੂਕ ਕੀਤਾ ਗਿਆ।ਉਨਾਂ ਕਿਹਾ ਕਿ ਜਾਣਕਾਰੀ ਦੀ ਕਮੀ ਕਾਰਣ ਹੀ ਹੈਪੇਟਾਇਟਸ ਸੀ ਬੜੀ ਤੇਜੀ ਨਾਲ ਫੈਲ ਰਿਹਾ ਹੈ।ਹੈਪੇਟਾਇਟਸ ਸੀ ਇੱੱ ਸੰਕ੍ਰਾਮਕ ਬਿਮਾਰੀ ਹੈ, ਜਿਸ ਦੇ ਵਾਇਰਸ ਖੂਨ ਦੇ ਜਰਿਏ ਇਕ ਦੂਜੇ ਤੱਕ ਫੈਲਦੇ ਹਨ ਅਤੇ ਗੰਭੀਰ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੇ ਹਨ। ਡਾ. ਅਮਿਤ ਜਿੰਦਲ ਨੇ ਦੱਸਿਆ ਕਿ ਇਸ ਬਿਮਾਰੀ ਦੇ ਪ੍ਰਸਾਰ ਦੇ ਕਈ ਕਾਰਣ ਹੋ ਸਕਦੇ ਹਨ।ਜਿਵੇਂ ਇੰਜੈਕਸ਼ਨ ਦੇ ਜਰੀਏ ਡਰੱਗ ਲੈਣਾ, ਇਕ ਹੀ ਸੂਈ ਨਾਲ ਦੁਬਾਰਾ ਇੰਜੈਕਸ਼ਨ ਲੈਣਾ, ਡੋਨੇਟ ਕੀਤੇ ਗਏ ਅਨਸੇਫ ਬਲੱਡ, ਡਾਇਲਸਿਸ ਦੇ ਮਰੀਜ, ਟੈਟੂ ਬਣਾਉਣ ਵਾਲੀ ਸੂਈ ਦੇ ਇਲਾਵਾ ਟੁੱਥ ਬਰੱਸ਼, ਰੇਜਰ, ਅਸੁਰੱਖਿਅਤ ਸੰਬੰਧ ਬਣਾਉਣਾ ਆਦਿ ਤੋਂ ਵੀ ਹੈਪੇਟਾਇਟਸ ਸੀ ਅਤੇ ਬੀ ਦਾ ਸ਼ੰਕਰਮਣ ਤੇਜੀ ਨਾਲ ਫੈਲਦਾ ਹੈ।ਇਸ ਲਈ ਇਸ ਨੂੰ ਕੰਟਰੋਲ ਕਰਨਾ ਬੇਹੱਦ ਜਰੂਰੀ ਹੈ, ਕਿਉਂਕਿ ਇਸ ਦੇ ਸੰਕਰਮਣ ਤੋਂ ਲੀਵਰ ਦੀ ਕਰਾਨਿਕ ਰੋਗ ਅਤੇ ਲੀਵਰ ਕੈਸਰ ਦਾ ਕਾਰਣ ਵੀ ਬਣ ਸਕਦਾ ਹੈ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media