Saturday, March 7, 2026

ਸ਼ੇਰਗੜ ਚੀਮਾ ਦੇ ਨੋਜਵਾਨਾਂ ਨੇ ਖੁਦ ਭਰੇ ਸੜਕ `ਤੇ ਪਏ ਡੂੰਘੇ ਟੋਏ – ਨਹੀਂ ਮਿਲੀ ਸਰਕਾਰੀ ਮਦਦ

ਸੰਦੌੜ, 29 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਸ਼ੇਰਗੜ ਚੀਮਾ ਵਿਖੇ ਮਲੇਰਕੋਟਲਾ ਵੱਲ ਨੂੰ ਜਾਂਦੀ ਸੜਕ ਦਾ ਏਨੀ ਬੂਰੀ ਤਰਾਂ ਟੁੱਟ ਚੁੱਕੀ ਹੈ PPN2807201710ਕਿ ਬਾਰਿਸ਼ ਦੇ ਟਾਈਮ ਦਲਦਲ ਦਾ ਰੂਪ ਧਾਰਨ ਕਰ ਲੈਦੀ ਹੈ।ਜਿਸ ਨੂੰ ਬਿਨਾਂ ਕਿਸੇ ਸਰਕਾਰੀ ਮਦਦ ਦੇ ਪਿੰਡ ਸ਼ੇਰਗੜ ਚੀਮਾ ਦੇ ਉਦਮੀ ਨੌਜਵਾਨਾਂ ਨੇ ਖੁੱਦ ਜੀ.ਵੀ.ਸੀ ਮਸ਼ੀਨ ਲਗਾ ਕੇ ਆਪਣੇ ਪੱਲਿਓਂ ਖਰਚ ਕਰ ਕੇ ਮਿੱਟੀ ਤੇ ਮਲਬੇ ਦੀਆਂ ਦੀਆਂ 60 ਟਰਾਲੀਆਂ ਨਾਲ ਸ਼ੜਕ ਦੇ ਡੁੰਘੇ ਟੋਇਆਂ ਨੂੰ ਭਰ ਦਿੱਤਾ।ਤਾਂ ਜੋ ਆਉਂਦੇ ਜਾਂਦੇ ਰਾਹਗੀਰਾਂ ਨੂੰ ਲੰਘਣ ਵਿੱਚ ਆ ਰਹੀਆਂ ਮੁਸਕਲਾਂ ਨੂੰ ਦੂਰ ਕੀਤਾ ਜਾ ਸਕੇ ।ਖੁਸ਼ਪੀ੍ਰਤ ਸਿੰਘ ਮਨੀ, ਮਲਕੀਤ ਸਿੰਘ, ਕੁਲਵੀਰ ਸਿੰਘ, ਸਨਦੀਪ ਸਿੰਘ, ਹਰਵਿੰਦਰ ਸਿੰਘ ਕਾਸਮਪੁਰ, ਕੁਲਦੀਪ ਸਿੰਘ, ਅਜਮੇਰ ਸਿੰਘ ਚੀਮਾ, ਨੇ ਦੱਸਿਆ ਕਿ ਇਸ ਬੁਰੀ ਤਰਾਂ ਟੁੱਟ ਚੁੱਕੀ ਸੜਕ ਕਾਰਨ ਆਏ ਦਿਨ ਕੋਈ ਨਾ ਕੋਈ ਹਾਦਸਾ ਹੋ ਜਾਂਦਾ ਹੈ, ਜਿਸ ਕਰਕੇ ਕਿ ਇਥੋਂ ਲੰਘਣ ਵਾਲੇ ਹਰ ਵਾਹਣ ਨੂੰ ਭਾਰੀ ਜਦੋਜ਼ਹਿਦ ਦਾ ਸਾਹਮਣਾ ਕਰਨਾ ਪੈਂਦਾ ਹੈ।ਅੱਜ ਇੱਕ ਫੂਸ ਨਾਲ ਭਰੀ ਓਵਰਲੋਡ ਟਰਾਲੀ ਪਲਟ ਗਈ ਸੀ, ਜਿਸ ਨਾਲ ਜਾਨੀ ਨੁਕਸਾਨ ਹੋਣ ਤੋਂ ਤਾਂ ਭਾਵੇਂ ਬਚ ਗਿਆ ਪ੍ਰੰਤੂ ਹੁਣ ਤੱਕ ਇਸ ਟੁੱਟੀ ਸੜਕ ਨੇ ਦੋ ਦਰਜ਼ਨ ਲੋਕ ਜ਼ਖਮੀਂ ਕਰ ਦਿੱਤੇ ਹਨ ।ਇਸ ਮੌਕੇ ਪੰਚ ਜਿੰਦਰ ਸਿੰਘ, ਠੇਕੇਦਾਰ ਦਲੀਪ ਸਿੰਘ, ਗੁਰਪੀ੍ਰਤ ਸਿੰਘ ਟੀਟੂ, ਸਰਬਜੀਤ ਸਿੰਘ, ਜਗਦੀਪ ਸਿੰਘ ਜੱਗਾ, ਮੀਤਾ ਚੀਮਾ, ਮਿੰਦੀ ਮਾਨ ਨੇ ਲੋਕ ਨਿਰਮਾਣ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਰਾਹਗੀਰਾਂ ਲਈ ਸਿਰਦਰਦ ਬਣੀ ਇਸ ਸੜਕ ਨੂੰ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਵੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply