Sunday, March 8, 2026

ਸਮਰਾਲੇ ਦਾ ਵਿਸ਼ਾਲ ਰੁਸਤਮੇ ਹਿੰਦ ਕੁਸ਼ਤੀ ਦੰਗਲ 31 ਜੁਲਾਈ ਨੂੰ

ਸਮਰਾਲਾ, 29 ਜੁਲਾਈ (ਪੰਜਾਬ ਪੋਸਟ-ਕੰਗ) –  ਵਿਸ਼ਾਲ ਦੰਗਲ ਕਮੇਟੀ ਸਮਰਾਲਾ ਵੱਲੋਂ ਹਰ ਸਾਲ ਦੀ ਤਰਾਂ ਦੁਰਗਾ ਅਸ਼ਟਮੀ ਦੇ ਮੇਲੇ `ਤੇ ਵਿਸ਼ਾਲ ਰੁਸਤਮੇ ਹਿੰਦ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਰਲੋਚਨ ਸਿੰਘ ਕੰਗ ਪ੍ਰਧਾਨ, ਸੁਖਵਿੰਦਰ ਸਿੰਘ ਢਿੱਲੋਂ ਕਾਕਾ ਨੇ ਦੱਸਿਆ ਕਿ ਇਸ ਸਾਲ ਇਹ ਕੁਸ਼ਤੀ ਦੰਗਲ 31 ਜੁਲਾਈ ਨੂੰ ਮਾਛੀਵਾੜਾ ਰੋਡ ਨੇੜੇ ਸੂਆ ਪੁਲੀ, ਨੇੜੇ ਕਰਨ ਹਸਪਤਾਲ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਛਿੰਜ ਦੀਆਂ ਤਿਆਰੀ ਪੂਰੀ ਤਰਾਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਇਸ ਵਾਰ ਝੰਡੀ ਦੀ ਕੁਸ਼ਤੀ ਰੁਸਤਮੇ ਹਿੰਦ ਪਹਿਲਵਾਨਾਂ ਦਰਮਿਆਨ ਹੋਵੇਗੀ।ਕਮੇਟੀ ਵੱਲੋਂ ਭੇਜੇ ਸੱਦਾ ਪੱਤਰ ਵਾਲੇ ਪਹਿਲਵਾਨ ਹੀ ਇਸ ਕੁਸ਼ਤੀ ਦੰਗਲ ਵਿੱਚ ਆਪਣੇ ਜੌਹਰ ਦਿਖਾਉਣਗੇ ।ਇਸ ਛਿੰਝ ਦੀ ਸਫਲਤਾ ਲਈ ਹੈਪੀ ਕੰਗ, ਦਰਸ਼ਨ ਸਿੰਘ ਢਿੱਲੋਂ, ਨਿਰਮਲ ਸਿੰਘ ਕੰਗ, ਨੰਬਰਦਾਰ ਕੁਲਵੀਰ ਸਿੰਘ, ਅਵਤਾਰ ਸਿੰਘ ਢਿੱਲੋਂ, ਕੌਂਸਲਰ ਸੁਖਵਿੰਦਰ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਢਿੱਲੋਂ, ਸਿਕੰਦਰ ਸਿੰਘ ਢਿੱਲੋਂ ਅਤੇ ਹੋਰ ਅਹੁਦੇਦਾਰ ਦਿਨ ਰਾਤ ਇੱਕ ਕਰ ਰਹੇ ਹਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply