Tuesday, March 10, 2026

ਸੱਤਿਆਜੀਤ ਮਜੀਠੀਆ ਨੇ ਕੈਨੇਡਾ ਵਿਧਾਇਕ ਪ੍ਰਭ ਗਿੱਲ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਤੋਂ ਬੀ.ਐਸ ਐਗਰੀਕਲਚਰ ਵਿੱਦਿਆ ਪ੍ਰਾਪਤ ਕਰਕੇ ਕੈਨੇਡਾ ਦੀ ਧਰਤੀ PPN2807201731ਕੈਲਗਿਰੀ ’ਚ ਸਥਾਪਿਤ ਹੋਏ ਅਤੇ ਬੀਤੇ ਵਰ੍ਹੇ ਕੈਲਗਿਰੀ ਗ੍ਰੀਨ ਵੇਅ ਹਲਕੇ ਤੋਂ ਵਿਧਾਇਕ ਬਣੇ ਪ੍ਰਭ ਗਿੱਲ ਦਾ ਖ਼ਾਲਸਾ ਕਾਲਜ ਕੈਂਪਸ ਵਿਖੇ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ।
ਕੈਨੇਡਾ ’ਚ ਵਿਧਾਇਕ ਬਣਨ ਮਗਰੋਂ ਗਿੱਲ ਪਹਿਲੀ ਵਾਰ ਖ਼ਾਲਸਾ ਕਾਲਜ ਵਿਖੇ ਪੁੱਜੇ।ਅੰਮ੍ਰਿਤਸਰ ਜ਼ਿਲ੍ਹੇ ਦੇ ਗੁਰੂ ਕੀ ਵਡਾਲੀ ਪਿੰਡ ਦੇ ਜੰਮਪਲ ਪ੍ਰਭ ਗਿੱਲ ਦਾ ਕਹਿਣਾ ਹੈ ਕਿ ਖ਼ਾਲਸਾ ਕਾਲਜ ਦਾ ਉਨ੍ਹਾਂ ਦੇ ਜੀਵਨ ਨੂੰ ਨਿਖਾਰਣ ’ਚ ਅਹਿਮ ਰੋਲ ਹੈ ਅਤੇ ਅੱਜ ਉਹ ਜਿਸ ਮੁਕਾਮ ’ਤੇ ਪਹੁੰਚੇ ਹਨ ਇਸ ਦਾ ਕਾਰਨ ਖ਼ਾਲਸਾ ਕਾਲਜ ਦੀ ਮਹਾਨ ਵਿਰਾਸਤ ਤੋਂ ਮਿਲੀ ਸੇਧ ਹੈ।ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਦੀ ਇਤਿਹਾਸਕ ਧਰਤੀ ’ਤੇ ਇਮਾਰਤ ਨੂੰ ਵੇਖ ਕੇ ਉਨ੍ਹਾਂ ਦਾ ਮਨ ਗਦਗਦ ਹੋ ਗਿਆ ਹੈ।ਵਿਧਾਇਕ ਗਿੱਲ ਦਾ ਕਹਿਣਾ ਹੈ ਅਲਬਰਟਾ ਸੂਬਾ ਅਤੇ ਪੰਜਾਬ ਵਿਚਾਲੇ ਵਿੱਦਿਅਕ ਸੱਭਿਆਚਾਰਕ ਅਤੇ ਵਪਾਰਿਕ ਸਾਂਝ ਨੂੰ ਮਜ਼ਬੂਤ ਕਰਨ ਲਈ ਉਹ ਲੋੜੀਂਦੇ ਯਤਨ ਜੁਟਾਉਣਗੇ।ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ, ਅਲਬਰਟਾ ਸੂਬੇ ਦੀਆਂ ਯੂਨੀਵਰਸਿਟੀਆਂ ਅਤੇ ਕੈਨੇਡੀਅਨ ਵਿੱਦਿਅਕ ਸੰਸਥਾਵਾਂ ਵਿਚਾਲੇ ਵਿੱਦਿਅਕ ਤੇ ਸੱਭਿਆਚਾਰਕ ਅਦਾਨ-ਪ੍ਰਦਾਨ ਉਨ੍ਹਾਂ ਦੇ ਮੁੱਖ ਏਜੰਡੇ ’ਤੇ ਹੈ।
ਉਨ੍ਹਾਂ ਇਸ ਸਬੰਧੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ, ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ‘ਖ਼ਾਲਸਾ ਕਾਲਜ ਅੰਮ੍ਰਿਤਸਰ ਗਲੋਬਲ ਐਲੂਮਨੀ ਐਸੋਸੀਏਸ਼ਨ’ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਛੀਨਾ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਗਵਰਨਿੰਗ ਕੌਂਸਲ ਵੱਲੋਂ ਪ੍ਰਧਾਨ ਮਜੀਠੀਆ, ਛੀਨਾ, ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ ਹੋਰਾਂ ਨੇ ਸ੍ਰੀ ਪ੍ਰਭ ਗਿੱਲ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਖ਼ਾਲਸਾ ਕਾਲਜ ਦੀ ਸੁੰਦਰ ਤਸਵੀਰ, ਸਿਰੋਪਾਓ ਅਤੇ ਖ਼ਾਲਸਾ ਕਾਲਜ ਸਬੰਧੀ ਲਿਟਰੇਚਰ ਭੇਟ ਕਰਕੇ ਸਨਮਾਨਿਤ ਕੀਤਾ।
ਮਜੀਠੀਆ ਅਤੇ ਛੀਨਾ ਨੇ ਵਿਧਾਇਕ ਸ੍ਰੀ ਗਿੱਲ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਆਸ ਪ੍ਰਗਟਾਈ ਕਿ ਭਵਿੱਖ ’ਚ ਖ਼ਾਲਸਾ ਕਾਲਜ ਅਤੇ ਕੈਨੇਡੀਅਨ ਵਿੱਦਿਅਕ ਸੰਸਥਾਵਾਂ ਵਿਚਾਲੇ ਸਾਂਝ ਦੇ ਵਧੇਰੇ ਰਾਹ ਖੁੱਲ੍ਹਣਗੇ ਅਤੇ ਸਾਂਝੇ ਵਿੱਦਿਅਕ ਪ੍ਰੋਜੈਕਟ ਸਥਾਪਿਤ ਹੋਣਗੇ।
ਐਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਛੀਨਾ ਨੇ ਸ੍ਰੀ ਗਿੱਲ ਵੱਲੋਂ ਅਲਬਰਟਾ ਸੂਬੇ ’ਚ ਪੰਜਾਬੀ ਭਾਈਚਾਰੇ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕੀਤੀ ਅਤੇ ਗਿੱਲ ਨੂੰ ਅਲਬਰਟਾ ਸੂਬੇ ’ਚ ਖ਼ਾਲਸਾ ਕਾਲਜ ਐਲੂਮਨੀ ਐਸੋਸੀਏਸ਼ਨ ਦਾ ਚੈਪਟਰ ਲਾਮਬੱਧ ਕਰਨ ਲਈ ਕਿਹਾ।ਇਸ ਮੌਕੇ ਦਿਲਰਾਜ ਸਿੰਘ ਗਿੱਲ, ਗੁਰਮੀਤ ਸਿੰਘ ਮਾਨ, ਅੰਡਰ ਸੈਕਟਰੀ ਧਰਮਿੰਦਰ ਸਿੰਘ ਰਟੌਲ, ਬੱਗਾ ਸੇਖੋਂ, ਅਮਨ ਸੇਖੋਂ ਖਾਨਕੋਟ, ਸੰਨੀ ਹੁੰਦਲ, ਰਾਜਨ ਵਿਰਕ, ਪਿੰਦਰ ਤਰਸਿੱਕਾ, ਅੰਮ੍ਰਿਤਬੀਰ ਔਲਖ ਆਦਿ ਹਾਜ਼ਰ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply