ਚੌਂਕ ਮਹਿਤਾ 29 ਜੁਲਾਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸਾਮਜ ਸੇਵੀ ਬਖਸ਼ੀਸ਼ ਸਿੰਘ ਬਖਸ਼ੀ ਠਾਣੇਵਾਲ ਦੀ ਸੂਚਨਾ ਮੁਤਾਬਕ ਧੰਨ ਧੰਨ ਬਾਬਾ ਰਾਮ
ਜੋਗੀ ਪੀਰ ਜੀ ਚਾਹਲ ਦੀ ਯਾਦ ਵਿਚ ਪਿੰਡ ਠਾਣੇਵਾਲ (ਬੁਤਾਲਾ) ਵਿਖੇ ਧਾਰਮਿਕ ਅਤੇ ਸਭਿਆਚਾਰਕ ਮੇਲਾ ਇਸ ਵਾਰ 15 ਅਤੇ 16 ਅਗਸਤ ਨੂੰ ਮਨਾਇਆ ਜਾ ਰਿਹਾ ਹੈ।15 ਅਗਸਤ ਨੂੰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਜੀ ਦੇ ਭੋਗ ਉਪਰੰਤ ਭਾਰੀ ਧਾਰਮਿਕ ਦੀਵਾਨ ਸੱਜਣਗੇ ਜਦਕਿ 16 ਅਗਸਤ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਦੀ ਗਰਾਊਂਡ ਵਿਚ ਹੋ ਰਹੇ ਸਭਿਆਚਾਰਕ ਪ੍ਰੋਗਰਾਮ ਵਿਚ ਪੰਜਾਬ ਭਰ ਦੇ ਉੱਚ ਕੋਟੀ ਦੇ ਗਾਇਕ ਸ਼ਿਰਕਤ ਕਰਨਗੇ। ਇਸ ਮੌਕੇ ਸਰਪੰਚ ਅਜ਼ਾਦਬੀਰ ਖਾਨਪੁਰ, ਸਰਪੰਚ ਸੂਰਤਾ ਸਿੰਘ ਠਾਣੇਵਾਲ, ਗੁਰਪ੍ਰੀਤ ਬਾਬਾ ਬਕਾਲਾ ਅਤੇ ਗੀਤਕਾਰ ਤੇਜਵੰਤ ਸਿੰਘ ਬੱਲ ਬੁਤਾਲੇ ਵਾਲਾ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media