Friday, August 7, 2026

ਭੁੱਕੀ ਤੇ ਅਫੀਮ ਸਮੇਤ ਤਿੰਨ ਕਾਬੂ

ਪਠਾਨਕੋਟ, 30 ਜੁਲਾਈ (ਪੰਜਾਬ ਪੋਸਟ ਬਿਊਰੋ) – ਦਿਲਬਾਗ ਸਿੰਘ ਪੀ.ਪੀ.ਐਸ. ਸਹਾਇਕ ਇੰਸਪੈਕਟਰ ਜਨਰਲ ਪੁਲਿਸ ਕਾਂਊਂਟਰ ਇੰਟੈਲੀਜੈਂਸ ਪਠਾਨਕੋਟ ਦੇ Drugsਦਿਸ਼ਾ ਨਿਰਦੇਸ਼ ਅਨੁਸਾਰ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਗਈ।ਜੋ ਕਾਂਊਂਟਰ ਇੰਟੈਲੀਜੈਂਸ ਪਠਾਨਕੋਟ ਵਲੋਂ ਖੂਫੀਆ ਇਤਲਾਹ ਤੇ ਇਕ ਟਰੱਕ ਅਤੇ ਇਕ ਇਨੋਵਾ ਨੰਬਰ ਪੀਬੀ 04-ਆਰ-2133 ਅਤੇ ਪੀਬੀ 02 ਬੀ.ਜੀ-9669 ਸਮੇਤ ਟਰੱਕ ਡਰਾਇਵਰ ਗੁਰਜੀਤ ਸਿੰਘ ਉਰਫ ਜੱਗਾ ਪੁਤਰ ਕਾਬਲ ਸਿੰਘ ਵਾਸੀ ਰਣੀਆ ਥਾਣਾ ਲੋਪੋਕੇ, ਸੰਜੀਵ ਕੁਮਾਰ ਉਰਫ ਲਾਡੀ ਪੁੱਤਰ ਸਤਿੰਦਰਜੀਤ ਸਿੰਘ ਵਾਸੀ ਗੜਦੀਵਾਲ ਅਤੇ ਦਲਜੀਤ ਸਿੰਘ ਉਰਫ ਬੱਬੂ ਪੁੱਤਰ ਬਲਬੀਰ ਸਿੰਘ ਵਾਸੀ ਲੋਪੋਕੇ ਨੰੂ ਨੇੜੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਬਾਈਪਾਸ ਅੰਮਿ੍ਰਤਸਰ ਤੋਂ ਕਾਬੂ ਕੀਤਾ।ਤਲਾਸ਼ੀ ਦੋਰਾਨ ਉਹਨਾਂ ਪਾਸੋ 15 ਕਿਲੋਗ੍ਰਾਮ ਭੁੱਕੀ (ਚੂਰਾ ਪੋਸਤ) ਅਤੇ 500 ਗ੍ਰਾਮ ਅਫੀਮ ਬਰਾਮਦ ਹੋਣ ਤੇ ਉਹਨਾਂ ਨੰੂ ਗਿ੍ਰਫਤਾਰ ਕਰਕੇ ਦੋਸ਼ੀਆਂ ਖਿਲ਼ਾਫ ਮੁਕੱਦਮਾ ਨੰਬਰ 15 ਮਿਤੀ 29 ਜੁਲਾਈ 2017 ਏ/ਡੀ15/18/25/29/61/85 ਐਨ.ਡੀ.ਪੀ.ਐਸ ਐਕਟ ਥਾਣਾ ਸਟੇਟ ਸਪੈਸਲ ਉਪਰੇਸ਼ਨ ਸੈਲ ਅੰਮਿ੍ਰਤਸਰ ਵਿਖੇ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਹੈ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply