Monday, September 7, 2026

ਅਕਾਲੀ ਕੌਂਸਲਰ ਦਾ ਭਰਾ ਹੈਰੋਇਨ ਸਮੇਤ ਪੁਲਿਸ ਨੇ ਕੀਤਾ ਕਾਬੂ

ਜੰਡਿਆਲਾ ਗੁਰੂ, 30  ਜੁਲਾਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਤੋਂ ਮਿਲੀ ਜਾਣਕਾਰੀ ਅਨੁਸਾਰ ਡੀ.ਐਸ.ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਐਚ.ਓ ਹਰਜਿੰਦਰ ਸਿੰਘ ਦੇ ਸਖਤ ਹੁਕਮਾਂ `ਤੇ ਕੱਲ੍ਹ ਦੇਰ ਸ਼ਾਮ ਗਸ਼ਤ ਦੌਰਾਨ ਪੀਰ ਬਾਬਾ ਕਲੰਦਰ ਸ਼ਾਹ ਦੀ ਜਗ੍ਹਾ ਦੇ ਕੋਲ ਜਗਜੀਤ ਸਿੰਘ ਉਰਫ ਜੀਤਾ ਪੁੱਤਰ ਜਗੀਰ ਸਿੰਘ ਮੁਹੱਲਾ ਸ਼ੇਖੂਪੁਰਾ ਨੂੰ ਸ਼ੱਕੀ ਹਾਲਤ ਵਿਚ ਦੇਖ ਕੇ ਜਦ ਪੁਛ ਪੜਤਾਲ ਕੀਤੀ ਗਈ ਤਾਂ ਉਸ ਕੋਲੋਂ 6 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ। ਏ.ਐਸ.ਆਈ ਜਸਵਿੰਦਰ ਸਿੰਘ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰਕੇ ਪਰਚਾ ਨੰਬਰ 154 ਅਧੀਨ ਮਾਮਲਾ ਦਰਜ ਕਰ ਲਿਆ ਹੈ।ਸੂਤਰਾਂ ਅਨੁਸਾਰ ਕਾਬੂ ਕੀਤਾ ਗਿਆ ਜੀਤਾ ਨਗਰ ਕੌਂਸਲ ਜੰਡਿਆਲਾ ਗੁਰੂ ਵਿਚ ਇਕ ਅਕਾਲੀ ਕੌਂਸਲਰ ਦਾ ਭਰਾ ਹੈ ਅਤੇ ਉਹ ਪਿਛਲੀ ਅਕਾਲੀ ਸਰਕਾਰ ਦੇ ਸਮੇਂ ਵੀ ਨਸ਼ਿਆਂ ਦਾ ਧੰਦੇ `ਚ ਲੱਗਾ ਰਿਹਾ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply