ਸਮਰਾਲਾ, 1 ਅਗਸਤ (ਪੰਜਾਬ ਪੋਸਟ- ਕੰਗ) – ਇੱਥੋ ਨਜਦੀਕੀ ਨੀਲੋਂ ਪੁਲ ਵਿਖੇ ਧੰਨ ਧੰਨ ਬਾਬਾ ਖਿਜਰ ਵਲੀ ਜੀ ਦੇ ਗੱਦੀ ਨਸ਼ੀਨ ਬਾਬਾ ਮਨਜੋਤ ਸਿੰਘ
ਗਰੇਵਾਲ ਅਤੇ ਜੀਵਨਜੋਤ ਸਿੰਘ ਗਰੇਵਾਲ ਪ੍ਰਧਾਨ ਪੰਜਾਬ ਟੈਕਸੀ ਯੂਨੀਅਨ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨਾਂ ਦੇ ਪੂਜਨੀਕ ਪਿਤਾ ਜਗਦੀਪ ਸਿੰਘ ਗਰੇਵਾਲ (ਗਰੇਵਾਲ ਪੈਟਰੋਲ ਪੰਪ, ਸਮਰਾਲਾ ਚੌਂਕ ਲੁਧਿਆਣਾ ਵਾਲੇ) ਅਚਾਨਕ ਬੀਮਾਰ ਹੋਣ ਕਾਰਨ ਸਦੀਵੀ ਵਿਛੋੜਾ ਦੇ ਗਏ।ਉਨਾਂ ਦਾ ਅੰਤਿਮ ਸਸਕਾਰ ਲੁਧਿਆਣਾ ਦੇ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।ਬਾਬਾ ਮਨਜੋਤ ਸਿੰਘ ਗਰੇਵਾਲ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਸੰਤਾ ਸਿੰਘ ਉਮੈਦਪੁਰੀ ਹਲਕਾ ਇੰਚਾਰਜ, ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਮਹੇਸ਼ਇੰਦਰ ਸਿੰਘ ਗਰੇਵਾਲ ਸਾਬਕਾ ਮੰਤਰੀ, ਡਾ. ਹਰਬੰਸ ਲਾਲ ਸਾਬਕਾ ਮੰਤਰੀ, ਪਰਮਜੀਤ ਸਿੰਘ ਢਿੱਲੋਂ ਅਕਾਲੀ ਆਗੂ, ਜਿਊਣ ਸਿੰਘ ਢੀਂਡਸਾ ਸੀਨੀਅਰ ਅਕਾਲੀ ਆਗੂ, ਜਤਿੰਦਰ ਸਿੰਘ ਜੋਗਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਜਥੇਦਾਰ ਅਮਰਜੀਤ ਸਿੰਘ ਬਾਲਿਓਂ, ਦਰਸ਼ਨ ਸਿੰਘ ਸਰਪ੍ਰਸਤ ਮਾਲਵਾ ਸਭਿਆਚਾਰਕ ਕਲੱਬ, ਮਨਜੀਤ ਸਿੰਘ ਮੁਤਿਓਂ ਪ੍ਰਧਾਨ ਯੁਵਕ ਸੇਵਾਵਾਂ ਕਲੱਬ ਆਦਿ ਸ਼ਾਮਲ ਸਿੰਘ।ਨਮਿਤ ਜਗਦੀਪ ਸਿੰਘ ਗਰੇਵਾਲ ਦੀ ਆਤਮਾ ਦੀ ਸ਼ਾਂਤੀ ਲਈ ਸਹਿਜ ਪਾਠ ਦੇ ਭੋਗ 6 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਅਰਬਨ ਅਸਟੇਟ, ਜਮਾਲਪੁਰ, ਲੁਧਿਆਣਾ ਵਿਖੇ ਦੁਪਹਿਰ 1.00 ਤੋਂ 2.00 ਵਜੇ ਤੱਕ ਪਾਏ ਜਾਣਗੇ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media