ਸਮਰਾਲਾ, 1 ਅਗਸਤ (ਪੰਜਾਬ ਪੋਸਟ- ਕੰਗ) – ਮਿਊਂਸੀਪਲ ਸਫਾਈ ਕਰਮਚਾਰੀ ਦਲ ਵੱਲੋਂ ਨਗਰ ਕੌਂਸਲ ਦਫਤਰ ਸਮਰਾਲਾ ਵੱਲੋਂ ਠੇਕੇ ਤੇ ਰੱਖੇ ਸਫਾਈ
ਕਰਮਚਾਰੀਆਂ ਵਿੱਚੋਂ 5 ਨੂੰ ਨੌਕਰੀ ਤੋਂ ਹਟਾਏ ਜਾਣ ਦੇ ਵਿਰੋਧ ਵਜੋਂ ਨਗਰ ਕੌਂਸਲ ਸਮਰਾਲਾ ਦੇ ਦਫਤਰ ਅੱਗੇ ਲਗਾਇਆ ਰੋਸ ਧਰਨਾ ਸੱਤਵੇਂ ਦਿਨ ਵਿੱਚ ਦਾਖਲ ਹੋ ਗਿਆ, ਪ੍ਰੰਤੂ ਇਸ ਮਸਲੇ ਦਾ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਧਰਨੇ ਸਬੰਧੀ ਜਾਣਕਾਰੀ ਦਿੰਦੇ ਹੋਏ ਵਾਈਸ ਚੇਅਰਮੈਨ ਪਵਨ ਮੱਟੂ, ਸੁਰਿੰਦਰ ਕੁਮਾਰ ਜਨਰਲ ਸਕੱਤਰ ਨੇ ਕਿਹਾ ਕਿ ਸਮਰਾਲਾ ਦੀ ਨਗਰ ਕੌਂਸਲ ਸਾਡਾ ਸਬਰ ਪਰਖ ਰਹੀ ਹੈ।ਉਨਾਂ ਅੱਗੇ ਰੋਹ ਵਿਚ ਕਿਹਾ ਕਿ ਜੇਕਰ ਸਾਡੇ ਸਬਰ ਦਾ ਬੰਨ ਟੁੱਟ ਗਿਆ ਤਾਂ ਇਸ ਦਾ ਇਵਜਾਨਾ ਬਹੁਤ ਭਾਰੀ ਹੋਵੇਗਾ।
ਧਰਨੇ ਵਿੱਚ ਸਮਰਾਲਾ ਇਲਾਕੇ ਅਤੇ ਹੋਰ ਸ਼ਹਿਰਾਂ ਦੀਆਂ ਅਨੇਕਾਂ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ ਜਿਨਾਂ ਵਿੱਚ ਪ੍ਰਮੁੱਖ ਤੌਰ ਤੇ ਸਿਕੰਦਰ ਸਿੰਘ ਕਨਵੀਨਰ ਲੋਕ ਸੰਘਰਸ਼ ਮੋਰਚਾ ਇਕਾਈ ਸਮਰਾਲਾ, ਬੁੱਧ ਸਿੰਘ ਸਾਬਕਾ ਪ੍ਰਧਾਨ ਪਟਵਾਰ ਯੂਨੀਅਨ ਸਮਰਾਲਾ, ਬਹਾਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ, ਹਰਜਿੰਦਰ ਸਿੰਘ ਸੀਨੀਅਰ ਆਗੂ ਪੈਰਾ ਮੈਡੀਕਲ ਯੂਨੀਅਨ ਸਮਰਾਲਾ, ਗੁਰਮੇਲ ਸਿੰਘ ਮੇਲੜੇ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਲੁਧਿਆਣਾ ਆਦਿ ਤੋਂ ਇਲਾਵਾ ਇਨਾਂ ਯੂਨੀਅਨਾਂ ਦੇ ਹੋਰ ਅਹੁਦੇਦਾਰ ਵੀ ਸ਼ਾਮਲ ਹੋਏ।ਜਿਨਾਂ ਹਟਾਏ ਸਫਾਈ ਵਰਕਰਾਂ ਨੂੰ ਧਰਵਾਸ ਦਿੱਤਾ ਕਿ ਉਹ ਇਸ ਸੰਘਰਸ਼ ਵਿੱਚ ਪੂਰੀ ਤਰਾਂ ਨਾਲ ਖੜੇ ਹਨ।ਅੱਜ ਉਨਾਂ ਚਿਤਾਵਨੀ ਦਿੰਦੇ ਹੋਏ ਕਿਹਾ ਜੇਕਰ ਆਉਂਦੇ ਦਿਨਾਂ ਵਿੱਚ ਇਨਾਂ ਕਰਮਚਾਰੀਆਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਰੋਸ ਧਰਨੇ ਨੂੰ ਭੁੱਖ ਹੜਤਾਲ ਦਾ ਰੂਪ ਧਾਰਨ ਕਰਾ ਦਿੱਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਿਊਂਸੀਪਲ ਸਫਾਈ ਕਰਮਚਾਰੀ ਦਲ ਦੇ ਪ੍ਰਧਾਨ ਚਮਨ ਲਾਲ ਮੱਟੂ, ਹਰਚੰਦ ਲਾਲ ਪ੍ਰੈਸ ਸਕੱਤਰ, ਦਰਸ਼ਨ ਬੈਂਸ, ਸ਼ੰਕਰ ਕਲਿਆਣ ਤੋਂ ਇਲਾਵਾ ਮਲਕੀਤ ਸਿੰਘ, ਜਸਪਾਲ ਸਿੰਘ, ਪਾਲ ਸਿੰਘ, ਹਰਨੇਕ ਸਿੰਘ, ਬੱਬੁੂ, ਸਨੀ ਸਹੋਤਾ (ਜੱਬਰ), ਜਸਵਿੰਦਰ ਸਿੰਘ ਕਾਲਾ, ਸੁਖਵਿੰਦਰ ਸਿੰਘ, ਗੁਰਪਾਲ ਸਿੰਘ, ਰੁਪਿੰਦਰ ਸਿੰਘ, ਸੁਭਾਸ਼ ਚੰਦਰ, ਦਰਸ਼ਨ, ਜਸਵਿੰਦਰ ਸਿੰਘ, ਵਿੱਕੀ, ਲਾਲੀ ਟੇਲਰ, ਸੁਖਰਾਮ, ਚਮਕੌਰ ਆਟੋ, ਪ੍ਰਦੀਪ ਕਮੁਾਰ, ਗੋਲੂ, ਹਰਜੀਤ ਸਿੰਘ, ਜਗਜੀਤ ਸਿੰਘ, ਹੁਸ਼ਿਆਰ ਸਿੰਘ, ਚਰਨਜੀਤ ਕੌਰ ਮਨੀ, ਵੀਰੂ ਆਦਿ ਨੇ ਸ਼ਮੂਲੀਅਤ ਕੀਤੀ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media