ਸਵੇਰੇ ਸਕੂਲ ਸਮੇਂ ਤੋ ਪਹਿਲਾਂ ਤੇ ਸ਼ਾਮ ਨੂੰ ਵੀ ਬੱਚਿਆਂ ਨੂੰ ਕਰਵਾਉਂਦੇ ਹਨ ਪ੍ਰੈਕਟਿਸ
ਬਟਾਲਾ, 1 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਆਣੇ ਕਹਿੰਦੇ ਨੇ ਕੇ ਕੰਮ ਹੀ ਪੂਜਾ ਹੈ, ਖਾਸ ਕਰਕੇ ਸਕੂਲ ਵਿਚ ਇਸ ਦੀ ਮਹਾਨਤਾ ਹੋਰ ਵੀ ਵਧ
ਜਾਂਦੀ ਹੈ ਕਿਉਂਕਿ ਗੁਰੂ ਚੇਲੇ ਦੀ ਪ੍ਰਥਾ ਨੂੰ ਸਮਾਜ ਵਿਚ ਮਾਣ ਪ੍ਰਾਪਤ ਹੈ।ਖੇਡ ਤੇ ਸਕੂਲ ਨੂੰ ਸਮਰਪਿਤ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਬਟਾਲਾ ਵਿਖੇ ਖੇਡ ਅਧਿਆਪਕ ਦੀ ਅਸਾਮੀ (ਡੀ.ਪੀ) `ਤੇ ਸੇਵਾ ਨਿਭਾਅ ਰਹੇ ਅਸ਼ੋਕ ਕੁਮਾਰ ਸਹੀ ਅਰਥਾਂ ਵਿਚ ਇੱਕ ਮਿਹਨਤੀ ਤੇ ਵਧੀਆ ਅਧਿਆਪਕ ਹਨ। ਆਪਣੇ ਵਿਸ਼ੇ ਪ੍ਰਤੀ ਉਹ ਪਰਪੱਕ ਹੋਣ ਦੇ ਨਾਲ ਪ੍ਰੈਕਟੀਕਲ ਕਰਵਾਉਣ ਵਿਚ ਯਕੀਨ ਰੱਖਦੇ ਹਨ। ਸਕੂਲ ਸਮੇ ਵਿਚ ਇੱਕ ਪੀਰੀਅਡ ਜਾਂ ਦੋ ਪੀਰੀਅਡ ਵਿਦਿਆਰਥੀਆਂ ਨੂੰ ਪੜਾਇਆ ਤਾਂ ਜਾ ਸਕਦਾ ਹੈ, ਪਰ ਵਿਦਿਆਰਥੀ ਦੀ ਖੇਡ ਦੀ ਪ੍ਰੈਕਟਿਸ ਨਹੀ ਕਰਵਾਈ ਜਾ ਸਕਦੀ।ਇਸ ਕਾਰਨ ਹੀ ਸਵੇਰੇ ਸਕੂਲ ਖੁੱਲਣ ਤੋ ਪਹਿਲਾਂ ਤੇ ਸ਼ਾਮ ਨੂੰ ਵਿਦਿਆਰਥੀਆਂ ਨੂੰ ਘਰਾਂ ਤੋ ਬੁਲਾ ਕੇ ਵਾਲੀਵਾਲ, ਬੈਡਮਿੰਟਨ, ਟੇਬਲ ਟੈਨਿਸ ਆਦਿ ਹੋਰ ਵੀ ਕਈ ਖੇਡਾਂ ਦੀ ਪ੍ਰੈਕਟਿਸ ਕਰਨ ਦੇ ਨਾਲ ਖੁੱਦ ਵੀ ਖੇਡਦੇ ਹਨ, ਜਿਸ ਨਾਲ ਵਿਦਿਆਰਥੀਆਂ ਦਾ ਮਨੋਬਲ ਹੋਰ ਵੀ ਉੱਚਾ ਉਠਦਾ ਹੈ। ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਦੇ ਪ੍ਰਿੰਸੀਪਲ ਸ੍ਰੀਮਤੀ ਬਲਵਿੰੰਦਰ ਕੌਰ ਨੇ ਸਕੂਲਾਂ ਦੀਆਂ ਖੇਡਾਂ ਪ੍ਰਤੀ ਦੱਸਿਆ ਕਿ ਵਿਦਿਆਰਥੀਆਂ ਨੂੰ ਸਮਰਪਿਤ ਦੀ ਭਾਵਨਾ ਨਾਲ ਅਸ਼ੋਕ ਕੁਮਾਰ ਮਿਹਨਤ ਕਰਵਾਉਦੇ ਹਨ।ਜਿਲਾ ਟੂਰਨਾਮੈਂਟ ਕਮੇਟੀ ਦੇ ਮੁਕਾਬਲਿਆਂ ਵਿਚ ਪੁਜੀਸ਼ਨਾਂ ਹਾਸਲ ਕਰਨ ਦੇ ਨਾਲ ਨਾਲ ਸੂਬਾ, ਕੌਮੀ ਤੇ ਅੰਤਰਰਾਸ਼ਟਰੀ ਪੱਧਰ ਤੱਕ ਵਿਦਿਆਰਥੀਆਂ ਨੇ ਕੰਨਿਆ ਸਕੂਲ ਧਰਮਪੁਰਾ ਬਟਾਲਾ ਦਾ ਨਾਮ ਰੌਸ਼ਨ ਕੀਤਾ ਹੈ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media