Tuesday, March 10, 2026

ਜ਼ਿੰਮੇਵਾਰੀ ਨਿਭਾਓ, ਬੱਚੇ ਨੂੰ ਮਾਂ ਦਾ ਦੁੱਧ ਪਿਲਾਓ

ਪਠਾਨਕੋਟ, 1 ਅਗਸਤ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਪੰਜਾਬ ਵਲੌ ਦਿਤੇ ਗਏ ਵਿਸ਼ਵ ਸਤਨਪਾਨ ਹਫਤਾ ਦੇ ਥੀਮ ਉਤੇ ਸਿਵਲ ਹਸਪਤਾਲ PPN0208201722ਪਠਾਨਕੋਟ ਵਿਖੇ ਸਿਵਲ ਸਰਜਨ ਡਾ: ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਂਠ `ਮਾਂ ਦੇ ਦੁੱਧ ਦੀ ਮਹੱਤਤਾ` ਸੰਬਧੀ ਜਾਗਰੂਕਤਾ ਸੈਮੀਨਾਰ ਅਯੋਜਿਤ ਕੀਤਾ ਗਿਆ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਬਚਿਆਂ ਦੇ ਮਾਹਿਰ ਡਾ. ਸੰਦੀਪ ਕੁਮਾਰ ਨੇ ਕਿਹਾ ਕਿ ਬੱਚੇ ਨੂੰ ਜਨਮ ਦੇ ਤੁਰੰਤ ਬਾਅਦ ਮਾਂ ਦਾ ਪਹਿਲਾ ਗਾੜਾ-ਪੀਲਾ ਦੁੱਧ ਪਿਲਾਉਣਾ ਜ਼ਰੂਰੀ ਹੈ, ਕਿਉਂਕਿ ਇਸ ਤੋਂ ਬੱਚੇ ਨੂੰ ਬਿਮਾਰੀ ਨਾਲ ਲੜਨ ਦੀ ਤਾਕਤ ਮਿਲਦੀ ਹੈ।ਉਨਾਂ ਕਿਹਾ ਕਿ ਮਾਵਾਂ ਨੂੰ ਆਪਣੇ ਨਵ-ਜੰਮੇ ਬੱਚੇ ਨੂੰ ਇੱਕ ਘੰਟੇ ਦੇ ਅੰਦਰ-ਅੰਦਰ ਆਪਣਾ ਦੁੱਧ ਪਿਲਾਉਣਾ ਸ਼ੂਰੁ ਕਰ ਦੇਣਾ ਚਾਹੀਦਾ ਹੈ।ਉਨਾਂ ਕਿਹਾ ਕਿ ਮਾਂ ਦਾ ਦੱੁਧ ਬੱਚਿਆਂ ਦੇ ਸ਼ਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਹੀ ਲਾਭਦਾਇਕ ਹੰੁਦਾ ਹੈ ਤੇ ਛੂਤ ਦੀ ਬੀਮਾਰੀਆਂ ਨਾਲ ਲੜਨ ਲਈ ਸ਼ਕਤੀ ਵੀ ਪ੍ਰਧਾਨ ਕਰਦਾ ਹੈ।ਨਵਜੰਮੇ ਬੱਚਿਆਂ ਨੂੰ ਪਹਿਲੇ 6 ਮਹੀਨੇ ਕੇਵਲ ਤੇ ਕੇਵਲ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ।ਮਾਂ ਦੇ ਦੁੱਧ ਨਾਲ ਬੱਚੇ ਨੂੰ ਪੂਰੀ ਮਾਤਰਾ ਵਿੱਚ ਜ਼ਰੂਰੀ ਖੁਰਾਕ, ਤੱਤ ਅਤੇ ਤਾਕਤ ਮਿਲਦੀ ਹੈ।ਇਹ ਦੁੱਧ ਬੱਚੇ ਨੂੰ ਅਸਾਨੀ ਨਾਲ ਪੱਚਦਾ ਹੈ ਅਤੇ ਬੱਚੇ ਨੂੰੁ ਦਮਾ,ਦਸਤ ਰੋਗ, ਨਿਮੋਨੀਆ ਜਿਹੀਆ ਬੀਮਾਰੀਆਂ ਤੋ ਬਚਾਉਂਦਾ ਹੈ।6 ਮਹੀਨੇ ਤੋਂ ਬਾਅਦ ਬੱਚਿਆਂ ਨੂੰ ਦੁਸਰੀ ਖੁਰਾਕ ਜਿਨਾਂ ਵਿੱਚ ਦਾਲ ਦਾ ਪਾਣੀ, ਪੱਤਲੀ ਖਿੱਚੜੀ, ਦਲੀਆ ਆਦਿ ਦੇਣਾ ਚਾਹੀਦਾ ਹੈ।ਉਨਾਂ ਦੱਸਿਆ ਕਿ 2 ਸਾਲ ਦੀ ਉਮਰ ਜਾਂ ਇਸ ਤੋਂ ਵੱਧ ਉਮਰ ਤੱਕ ਦੇ ਬੱਚਿਆ ਨੂੰ ਮਾਂ ਦਾ ਦੁੱਧ ਪਿਲਾਇਆ ਜਾ ਸਕਦਾ ਹੈ, ਪਰ ਇਸ ਦੇ ਲਈ ਮਾਂ ਨੂੰ ਆਪਣੀ ਸਿਹਤ ਅਤੇ ਖੁਰਾਕ ਦਾ ਪੂਰਾ ਧਿਆਨ ਰੱਖਣਾ ਪਵੇਗਾ।
ਇਸ ਮੌਕੇ ਜਨਾਨਾਂ ਰੋਗਾਂ ਦੇ ਮਾਹਿਰ ਡਾ. ਵਿਉਮਾ ਨੇ ਨਵਜੰਮੇ ਬੱਚਿਆਂ ਨੂੰ ਦੁੱਧ ਪਿਲਾਉਣ ਦੇ ਸਹੀ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ।ਉਨਾਂ ਕਿਹਾ ਬੱਚੇ ਨੂੰ ਦੁੱਧ ਪਿਲਾਉਣ ਨਾਲ ਮਾਂ ਅਤੇ ਬੱਚੇ ਵਿੱਚ ਪਿਆਰ ਅਤੇ ਨੇੜਤਾ ਵਧਦੀ ਹੈ ਅਤੇ ਮਾਵਾਂ ਨੂੰ ਛਾਤੀ ਦੇ ਕੈਂਸਰ ਹੋਣ ਦੀ ਸੰਭਾਵਨਾ ਵੀ ਬਹੁਤ ਘਟ ਜਾਂਦੀ ਹੈ।ਇਸ ਲਈ ਘੱਟੋ ਘੱਟ ਮਾਵਾਂ ਨੂੰ 2 ਸਾਲ ਤੱਕ ਆਪਣਾ ਦੁੱਧ ਪਿਲਾਉਣਾ ਚਾਹੀਦਾ ਹੈ।ਇਸ ਤੋਂ ਇਲਾਵਾ ਮਾਵਾਂ ਅਤੇ ਬੱਚਿਆਂ ਦੀ ਚੰਗੀ ਸਿਹਤ ਲਈ ਸਮੇਂ-ਸਮੇਂ ਤੇ ਟੀਕਾਕਰਨ ਕਰਵਾਉਣਾ ਵੀ ਲਾਜ਼ਮੀ ਹੈ ਤਾਂ ਕਿ ਉਨਾਂ ਨੂੰ ਬੀਮਾਰੀਆਂ ਤੋ ਬੱਚਿਆਂ ਜਾ ਸਕੇ।ਉਨਾਂ ਨਵਜੰਮੇ ਬੱਚਿਆਂ ਨੂੰ ਡਿੱਬਾ ਬੰਦ ਪਾਉਡਰ ਵਾਲੇ ਦੁੱਧ ਨੂੰ ਨਾ ਪਿਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਬੱਚੇ ਨੂੰ ਕਦੇ ਵੀ ਬੋਤਲ ਨਾਲ ਦੱੱਧ ਨਾ ਪਿਲਾਓ ਕਿਉਂਕਿ ਇਹ ਨੁਕਸਾਨਦੇਹ ਹੋ ਸਕਦਾ ਹੈ ਅਤੇ ਬੱਚੇ ਨੂੰ ਦਸਤ ਲੱਗ ਸਕਦੇ ਹਨ।
ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਨੇ ਭਾਰਤ ਸਰਕਾਰ ਦੁਆਰਾ ਮਾਂ ਦੇ ਦੁੱਧ ਨੂੰ ਪ੍ਰਮੋਟ ਕਰਨ ਲਈ ਸ਼ੂਰੂ ਕੀਤੇ ਗਏ ਪ੍ਰਰੋਗ੍ਰਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਇਸ ਪ੍ਰਰੋਗ੍ਰਾਮ ਅਧੀਨ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦੱਸਿਆ।ਉਨਾਂ ਕਿਹਾ ਕਿ ਇੱਕ ਘੰਟੇ ਦੇ ਅੰਦਰ-ਅੰਦਰ ਮਾਂ ਦਾ ਦੁੱਧ ਪਿਲਾਉਣ  ਨਾਲ ਅਸੀਂ 20% ਬਚਿਆਂ ਵਿੱਚ ਮੌਤ ਦਰ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ  ਸਕਦਾ ਹੈ। ਜਿਹੜੇ ਬੱਚੇ ਮਾਂ ਦਾ ਦੁੱਧ ਨਹੀਂ ਲੈਂਦੇ ਉਨਾਂ ਨੂੰ 15 ਗੁਣਾ ਜਿਆਦਾ ਨਿਮੋਨੀਆ ਅਤੇ 11 ਗੁਣਾ ਜਿਆਦਾ ਦਸਤ ਹੋਣ ਦਾ ਖਤਰਾ ਹੰੁਦਾ ਹੈ ।ਉਨਾਂ ਦੱਸਿਆ ਕਿ ਅੱਜ ਤੋਂ 7 ਅਗਸਤ ਤੱਕ ਜਿਲੇ ਸਾਰੀਆਂ ਸਿਹਤ ਸੇਵਾਵਾਂ ਵਿੱਚ ਮਾਂ ਦੇ ਦੁੱਧ ਦੀ ਮਹੱਤਤਾ ਸੰਬਧੀ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਆਸ਼ਾ ਵਰਕਰ, ਏ.ਐਨ.ਐਮ ਪਿੰਡਾਂ ਵਿੱਚ ਜਾ ਕੇ ਗਰਭਵਤੀ ਮਹਿਲਾਵਾਂ ਅਤੇ ਨਵਜੰਮੇ ਬੱਚਿਆਂ ਦੀਆਂ ਮਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕਰਨਗੀਆਂ।ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਪਠਾਨਕੋਟ ਡਾ. ਭੁਪਿੰਦਰ ਸਿੰਘ ਤੋ ਇਲਾਵਾ ਜਿਲਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ, ਜਿਲਾ ਬੀ.ਸੀ.ਸੀ ਅਮਨਦੀਪ ਸਿੰਘ, ਐਲ.ਐਚ.ਵੀ, ਮ.ਪ.ਹ.ਵ (ਫੀਮੇਲ), ਆਸ਼ਾ ਵਰਕਰ, ਸਟਾਫ ਨਰਸ ਆਦਿ ਹਾਜ਼ਰ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply