ਅੰਮ੍ਰਿਤਸਰ, 2 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਮਾਨਵ ਕਲਿਆਣ ਅਤੇ ਵਾਤਾਵਰਣ ਸੰਭਾਲ ਸੰਸਥਾ ਮਿਸ਼ਨ ਆਗਾਜ਼ ਵਲੋ ਚਲਾਏ ਜਾ ਰਹੇ
ਮਹਿਲਾ ਨਵ ਚੇਤਨਾ ਕੇਂਦਰ ਵਿਖੇ ਸਾਵਨ ਤੀਜ਼ ਦਾ ਤਿੳਹਾਰ ਮਨਾਇਆ ਗਿਆ। ਇਸ ਮੌਕੇ ਪੰਜਾਬੀ ਗੀਤ ਗਾ ਕੇ ਲੜਕੀਆਂ ਨੇ ਗਿੱਧਾ ਪਾਇਆ ਅਤੇ ਸਮਾਪਤੀ `ਤੇ ਘਰਾਂ ਤੇ ਆਲੇ ਦੁਆਲੇ ਨੂੰ ਹਰਿਆ ਭਰਿਆ ਕਰਨ ਲਈ ਸਾਰਿਆਂ ਨੂੰ ਪੌਦੇ ਵੰਡੇ ਗਏ।ਇਸ ਮੋਕੇ `ਤੇ ਦੀਪਕ ਬੱਬਰ ਨੇ ਮਾਨਸੂਨ ਦੇ ਮੌਸਮ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਪ੍ਰੇਰਣਾ ਕਰਦਿਆਂ ਸੈਟਰ ਦੀਆਂ ਲੜਕੀਆਂ ਨੂੰ ਵਾਤਾਵਰਣ ਮੰਤਰ, ਰੁੱਖਾਂ ਤੋ ਜੰਗਲ, ਜੰਗਲ ਤੋ ਵਰਖਾ, ਵਰਖਾ ਤੋ ਜਲ, ਜਲ ਤੋ ਅੰਨ, ਅੰਨ ਤੋਂ ਜੀਵਨ ਯਾਦ ਕਰਵਾਇਆ।
ਇਸ ਸਮੇਂ ਖੀਰ ਅਤੇ ਪੂੜੇ ਵੰਡੇ ਗਏ ਅਤੇ ਨਾਲ ਹੀ ਜਾਮਨ ਦਿੰਦੇ ਹੋਏ ਅਪੀਲ ਕੀਤੀ ਗਈ ਕਿ ਸਭ ਜਾਮਨ ਅਤੇ ਅੰਬ ਖਾ ਕੇ ਇਸ ਦੀ ਗੁਠਲੀ ਕਿਸੇ ਕੱਚੀ ਥਾਂ `ਤੇ ਦਬਾ ਦੇਣ ਤਾਂਕਿ ਉਸ ਰੁੱਖ ਉੱਗ ਸਕੇ।ਮਿਸ਼ਨ ਆਗਾਜ਼ ਦੇ ਮੈਬਰ ਗੁਰਨਾਮ ਕੌਰ ਸੇਠਹਾਲ, ਕਸ਼ਮੀਰ ਸਿੰਘ ਗਿਲ, ਲਕਸ਼ਮੀ ਗਿੱਲ, ਮਨਜੀਤ ਜਾਗਰਾ ਨੇ ਕਿਹਾ ਕਿ ਸਾਵਨ ਦਾ ਅਰਥ ਹੈ ਸੌ ਵਨ।ੳਹਨਾ ਨੇ ਕਿਹਾ ਕਿ ਹੁਣ ਸੌ ਵਨ ਖਤਮ ਹੋ ਗਏ ਹਨ, ਜਿਸ ਨਾਲ ਇਸ ਤਿੳਹਾਰ ਦੀ ਮਹੱਤਤਾ ਵੀ ਘਟਦੀ ਜਾ ਰਹੀ ਹੈ।ਪੂਨਮ ਸ਼ਰਮਾ, ਸੁਲੇਖਾ ਮੇਹਰਾ, ਵਿਸ਼ਾਲ ਸ਼ਰਮਾ ਆਦਿ ਵੀ ਇਸ ਮੌਕੇ ਮੌਜੂਦ ਰਹੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media