ਨਵੀਂ ਦਿੱਲੀ, 4 ਅਗਸਤ (ਪੰਜਾਬ ਪੋਸਟ ਬਿਊਰੋ) – ਕੁਵੈਤ ਵਿਚ ਰਹਿ ਰਹੇ ਇਕ ਪ੍ਰਵਾਸੀ ਭਾਰਤੀ (ਐਨ.ਆਰ.ਆਈ) ਵਿਦਿਆਰਥੀ ਮਾ. ਰਿਧੀਰਾਜ ਕੁਮਾਰ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ
18000 ਰੁਪਏ ਦਾ ਇੱਕ ਚੈਕ ਸੈਨਾ ਭਲਾਈ ਫੰਡ ਲਈ ਦਿਤਾ।ਉਸ ਨੇ ਕੁੱੱਲ 80 ਕੇ.ਡੀ (ਕੁਵੈਤੀ ਦੀਨਾਰ ) ਜੋ ਕਿ ਉਸ ਵਲੋਂ ਦਾਨ ਕੀਤੀ ਗਈ ਰਕਮ ਦੇ ਬਰਾਬਰ ਬਣਦੀ ਹੈ, ਏ.ਸੀ.ਈ ਆਰ ਤੋਂ ਇਨਾਮ ਵਿੱਚ ਜਿੱਤੀ ਸੀ।ਮਾ. ਰਿਧੀਰਾਜ ਕੁਮਾਰ ਨੇ ਆਪਣੀ ਮਾਤਾ ਸਮੇਤ ਅਜ ਇਥੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਇੰਡੀਅਨ ਐਜੂਕੇਸ਼ਨਲ ਸਕੂਲ ਕੁਵੈਤ ਦੇ ਵਿਦਿਆਰਥੀ ਮਾ. ਰਿਧੀਰਾਜ ਕੁਮਾਰ ਨੇ ਆਸਟ੍ਰੇਲੀਅਨ ਕੌਂਸਲ ਆਫ ਐਜੂਕੇਸ਼ਨਲ ਰਿਸਰਚ (ਏ.ਸੀ.ਈ.ਆਰ) ਵਲੋਂ ਕਰਵਾਏ ਗਏ ਇੰਟਰਨੈਸ਼ਲ ਬੈਂਚਮਾਰਕ ਟੈਸਟ ਫਾਰ ਇੰਪਰੂਵਿੰਗ ਲਰਨਿੰਗ ਐਵਾਰਡ ਫਾਰ ਐਕਸੀਲੈਂਸ ਜਿਤਿਆ ਸੀ।ਮਾ. ਰਿੱਧੀਰਾਜ ਕੁਮਾਰ ਨੇ ਉਤਰ ਪੂਰਬ ਲਈ ਹਿਸਾਬ ਅਤੇ ਵਿਗਿਆਨ ਵਿੱਚ ਸਰਬਉੱਚਤਾ ਹਾਸਲ ਕਰਕੇ 80000 ਕੁਵੈਤੀ ਦੀਨਾਰ ਜਿੱਤੇ ਸਨ।
ਨਰੇਂਦਰ ਮੋਦੀ ਨੇ ਮਾ. ਰਿੱਧੀਰਾਜ ਨੂੰ ਪੜ੍ਹਾਈ ਵਿੱਚ ਉਸ ਦੀ ਸਰਬਉੱਚਤਾ ਅਤੇ ਖੁਲ੍ਹਦਿਲੀ ਲਈ ਉਸ ਨੂੰ ਵਧਾਈ ਦਿੱਤੀ।ਪ੍ਰਧਾਨ ਮੰਤਰੀ ਨੂੰ ਇਹ ਵੀ ਪਤਾ ਲੱਗਾ ਕਿ ਲੜਕੇ ਨੇ ਕਈ ਖੋਜੀ ਪ੍ਰੋਜੈਕਟਾਂ `ਤੇ ਵੀ ਕੰਮ ਕੀਤਾ ਹੈ।
ਵਿਦਿਆਰਥੀ ਦੀ ਮਾਤਾ ਸ੍ਰੀਮਤੀ ਕੂਪਾ ਭੱਟ ਨੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਉਹ `ਹਰ ਬੱਚਾ ਪ੍ਰਤਿਭਾਸ਼ਾਲੀ ਹੁੰਦਾ ਹੈ` ਪ੍ਰੋਜੈਕਟ ਉਤੇ ਕੰਮ ਕਰ ਰਹੀ ਹੈ ਅਤੇ ਭਾਰਤ ਵਿੱਚ ਅਧਿਆਪਕਾਂ ਲਈ ਮੁਫਤ ਸੈਮੀਨਾਰ ਆਯੋਜਿਤ ਕਰ ਰਹੀ ਹੈ।ਇਹ ਸੈਮੀਨਾਰ ਬਚਿਆਂ ਵਿਚ ਯੋਗਤਾ ਦੀ ਭਾਲ ਲਈ ਹਨ।ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਨਵੀਂ ਖੋਜ ਸਬੰਧੀ ਅਧਿਅਨ ਬਾਰੇ ਪ੍ਰੋਜੈਕਟਾਂ ਪ੍ਰਤੀ ਵਚਨਬੱਧਤਾ `ਤੇ ਵਧਾਈ ਦਿੱਤੀ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media