Thursday, October 29, 2026

‘ਰੁੱਖ ਲਗਾਓ ਮੁਹਿੰਮ’ ਦਾ ਆਰੰਭ 6 ਅਗਸਤ ਨੂੰ

ਬਠਿੰਡਾ, 4 ਅਗਸਤ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ Plantationਫਾਊਂਡੇਸ਼ਨ ਦੇ ਪ੍ਰਧਾਨ ਭਾਈ ਹਰਵਿੰਦਰ ਸਿੰਘ ਖਾਲਸਾ ਵਲੋਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰੁੱਖ ਲਗਾਓ ਮੁਹਿੰਮ ਦੇ ਸਮੁੱਚੇ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ ਗਈ। ਉਨਾਂ ਦੱਸਿਆ ਕਿ ‘‘ਰੁੱਖ ਲਗਾਓ ਮੁਹਿੰਮ’’ ਦਾ ਆਗਾਜ਼ 6 ਅਗਸਤ ਨੂੰ ਸ਼ਾਮ 5:30 ਵਜੇ ਪਿੰਡ ਜੈਪਾਲਗੜ ਪਿੱਛੇ ਖੇਡ ਸਟੇਡੀਅਮ ਬਠਿੰਡਾ ਵਿਖੇ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਪੁੱਜਣਗੇ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੋਹਲ ਅਤੇ ਕਮਿਸ਼ਨਰ ਨਗਰ ਨਿਗਮ ਬਠਿੰਡਾ ਸੰਯਮ ਗੋਇਲ ਪੁੱਜਣਗੇ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਚਮਕੌਰ ਸਿੰਘ ਮਾਨ ਮੁੱਖ ਬੁਲਾਰਾ, ਇੰਦਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਗਰੇਵਾਲ ਜਨਰਲ ਸਕੱਤਰ ਅਤੇ ਮੁੱਖ ਪ੍ਰਬੰਧਕ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਚਹਿਲ, ਰੁਪਿੰਦਰ ਸਿੰਘ ਗਦਾਰਾ, ਗੁਰਅਵਤਾਰ ਸਿੰਘ ਗੋਗੀ, ਜੇ ਐਸ ਭੰਗੂ, ਗੁਰਤੇਜ ਸਿੰਘ ਸਿੱਧੂ, ਮਾਸਟਰ ਨਰਾਇਣ ਬਾਂਸਲ, ਜਸਵਿੰਦਰ ਸਿੰਘ ਗੋਨਿਆਣਾ, ਮੋਹਨ ਸਿੰਘ ਬੀਬੀਵਾਲਾ ਅਤੇ ਭਗਤ ਰਾਮ ਸ਼ਾਮਲ ਹੋਏ।

Check Also

ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …

Leave a Reply