ਬਠਿੰਡਾ, 4 ਅਗਸਤ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਰਾਜ ਸਿਖਿਆ ਅਤੇ ਕਿੱਤਾ ਅਗਵਾਈ ਬਿਉਰੋ-ਪੰਜਾਬ ਦੇ
ਡਾਇਰੈਕਟਰ-ਕਮ-ਪ੍ਰੋਜੈਕਟ ਅਫਸਰ ਸ਼੍ਰੀਮਤੀ ਸ਼ਰੂਤੀ ਸ਼ੁਕਲਾ ਦੇ ਦਿਸ਼ਾ ਨਿਰਦੇਸ਼, ਸ਼੍ਰੀਮਤੀ ਮਨਿੰਦਰ ਕੌਰ ਜਿਲਾ ਸਿੱਖਿਆ ਅਫਸਰ (ਸੈ.ਸਿ.), ਸ਼੍ਰੀਮਤੀ ਭੁਪਿੰਦਰ ਕੌਰ, ਉਪ ਜਿਲਾ ਸਿਖਿਆ ਅਫਸਰ (ਸੈ.ਸਿ.) ਅਤੇ ਬਲਜਿੰਦਰ ਸਿੰਘ ਜਿਲਾ ਗਾਈਡੈਂਸ ਕਾਉਂਸਲਰ ਦੀ ਯੋਗ ਅਗਵਾਈ ਤੇ ਕਿ੍ਰਸ਼ਨ ਗੋਪਾਲ, ਰਾਜੀਵ ਗੋਇਲ, ਬਲਰਾਜ ਸਿੰਘ ਸੀ.ਜੀ.ਆਰ.ਪੀ ਜ਼ਿਲਾ ਬਠਿੰਡਾ ਦੇ ਪ੍ਰਬੰਧ ਤਹਿਤ ਇਥੋਂ ਦੇ ਗੁਰੂ ਕਾਸ਼ੀ ਪਬਲਿਕ ਸੀਨੀ.ਸੈਕ.ਸਕੂਲ ਵਿਖੇ ਸਕੂਲ ਦੀ ਪਿ੍ਰੰਸੀਪਲ ਰਣਜੀਤ ਕੌਰ ਦੇ ਸਹਿਯੋਗ ਨਾਲ ਜ਼ਿਲਾ ਪੱਧਰੀ ਕੰਪਿਊੁਟਰ ਟਾਈਪ ਮੁਕਾਬਲੇ ਕਰਵਾਏ ਗਏ।ਅੰਗੇ੍ਰਜੀ ਤੇ ਪੰਜਾਬੀ ਦੀ ਇਸ ਪ੍ਰਤੀਯੋਗਤਾ ਵਿੱਚ ਬਲਾਕ ਪੱਧਰ ਦੇ ਜੇਤੂ ਵਿਦਿਆਰਥੀਆਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਦੀ ਜਜਮੈਂਟ ਸੁਰਿੰਦਰਪ੍ਰੀਤ ਘਣੀਆ, ਨੀਰਜ ਮਿੱਤਲ ਅਤੇ ਮਨਦੀਪ ਸਿੰਘ ਨੇ ਦਿੱਤੀ ਜਾਰੀ ਨਤੀਜਿਆਂ ਅਨੁਸਾਰ ਅੰਗੇ੍ਰਜੀ ਕੰਪਿਉੂਟਰ ਟਾਈਪ ਮੁਕਾਬਲਿਆਂ ਵਿੱਚ ਗੁਰਚਰਨ ਸਿੰਘ, ਜਮਾਤ ਗਿਆਰਵੀਂ ਸ.ਸੀ.ਸੈ. ਸਕੂਲ ਚੱਕ ਫਤਿਹ ਸਿੰਘ ਵਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ।ਉਕਤ ਦੇ ਪੰਜਾਬੀ ਟਾਈਪ ਮੁਕਾਬਲਿਆਂ ਵਿਚ ਸੁਖਪਾਲ ਸਿੰਘ, ਜਮਾਤ ਬਾਰਵੀਂ, ਸ.ਸੀ.ਸੈ.ਸਕੂਲ ਚਾਉਕੇ ਨੇ ਪਹਿਲਾ ਸਥਾਨ ਹਾਸਿਲ ਕੀਤਾ।ਉਕਤ ਜੇਤੂਆਂ ਨੂੰ ਇਨਾਮ ਬਲਜਿੰਦਰ ਸਿੰਘ ਜ਼ਿਲਾ ਗਾਈਡੈਂਸ ਕਾਉਂਸਲਰ ਨੇ ਤਕਸੀਮ ਕੀਤੇ।ਉਹਨਾਂ ਹਾਜਰ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਮਿਹਨਤ, ਲਗਨ ਅਤੇ ਦਿ੍ਰੜ ਨਿਸ਼ਚੇ ਨਾਲ ਆਪਣੀ ਜਿੰਦਗੀ ਦਾ ਨਿਸ਼ਾਨਾ ਪ੍ਰਾਪਤ ਕਰਨ।ਇਸ ਮੌਕੇ ਬਾਬੂ ਸਿੰਘ, ਇੰਚਾਰਜ ਮਿਡ-ਡੇ-ਮੀਲ ਵੀ ਹਾਜਰ ਸਨ।
Check Also
‘ਆਪਣਾ ਕਾਰੋਬਰ ਆਪਣੀ ਪਛਾਣ’ ਮੁਹਿੰਮ ਤਹਿਤ ਕੇਂਦਰੀ ਵਿਧਾਨ ਸਭਾ ਹਲਕੇ ’ਚ ਵਿਸ਼ੇਸ਼ ਕੈਂਪ
ਵਿਧਾਇਕ ਡਾ. ਅਜੇ ਗੁਪਤਾ ਨੇ 100 ਤੋਂ ਵੱਧ ਔਰਤਾਂ ਸਨਮਾਨਿਤ ਅੰਮ੍ਰਿਤਸਰ, 8 ਮਾਰਚ – (ਸੁਖਬੀਰ …
Punjab Post Daily Online Newspaper & Print Media