Wednesday, September 9, 2026

ਸਵੱਛ ਭਾਰਤ ਪੰਦਰਵਾੜਾ ਤਹਿਤ ਯੂਨੀਵਰਸਿਟੀ ਲਾਇਬ੍ਰੇਰੀ ਤੋਂ ਸਫਾਈ ਮੁਹਿੰਮ ਸ਼ੁਰੂ

ਬਠਿੰਡਾ, 4 ਅਗਸਤ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਅਧੀਨ PPN0408201709ਚੱਲ ਰਹੇ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼ ਕਾਲਜ ਵਲੋਂ `ਸਵੱਛ ਭਾਰਤ ਪੰਦਰਵਾੜਾ` ਮਨਾਉਣ ਦੀ ਸਹੁੰ ਚੁੱਕੀ ਗਈ ਸੀ।ਉਸ ਮਿਸ਼ਨ ਤਹਿਤ ਐਨ.ਐਸ.ਐਸ ਪ੍ਰੋਗਰਾਮ ਅਫਸਰ ਡਾਕਟਰ ਹਰਪ੍ਰੀਤ ਕੌਰ ਔਲਖ ਦੀ ਅਗਵਾਈ ਹੇਠ ਐਨ.ਐਸ.ਐਸ ਵਲੰਟੀਅਰਾਂ ਨੇ ਯੂਨੀਵਰਸਿਟੀ ਕੇਦਰੀ ਲਾਇਬ੍ਰੇਰੀ ਦੀ ਸਫਾਈ ਤੋਂ ਸ਼ੁਰੂਆਤ ਕੀਤੀ।ਵਿਦਿਆਰਥੀਆਂ ਨੇ ਲਾਇਬ੍ਰੇਰੀ ਦੀਆਂ ਕਿਤਾਬਾਂ, ਰੈਕ ਅਤੇ ਲਾਇਬ੍ਰੇਰੀ ਬਿਲਡਿੰਗ ਦੀ ਪੂਰੀ ਸਫਾਈ ਕੀਤੀ। ਯੂਨੀਵਰਸਿਟੀ ਦੇ ਚੇਅਰਮੈਨ ਗੁਰਲਾਭ ਸਿੰਘ ਸਿੱਧੂ ਅਤੇ ਪ੍ਰਬੰਧਕੀ ਨਿਰਦੇਸ਼ਕ ਸੁਖਰਾਜ ਸਿੰਘ ਸਿਧੂ ਨੇ ਕਿਹਾ ਕਿ ਇਸ ਸਾਫ ਸੁਥਰੇ ਕੈਂਪਸ ਨੂੰ ਹੋਰ ਵਧੇਰੇ ਸਾਫ ਬਣਾਉਣ ਲਈ ਐਨ.ਐਸ.ਐਸ. ਵਲੰਟੀਅਰਾਂ ਦਾ ਵਧੀਆ ਉਪਰਾਲਾ ਹੈ।ਯੂਨੀਵਰਸਿਟੀ ਦੇ ਉਪ-ਕੁਲਪਤੀ ਡਾਕਟਰ ਜਗਤਾਰ ਸਿੰਘ ਧੀਮਾਨ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ ਅਤੇ ਕੌਮੀ  ਸਫਾਈ ਅਭਿਐਨ ਬਾਰੇ ਜਾਣਕਾਰੀ ਦਿੱਤੀ।ਉਨਾਂ ਨੇ ਆਯਜੋਕਾਂ ਦਾ ਇਸ ਨੇਕ ਕਾਰਜ ਨੂੰ ਸ਼ੁਰੂ ਕਰਨ `ਤੇ ਧੰਨਵਾਦ ਕੀਤਾ।ਕਾਲਜ ਦੇ ਡੀਨ ਡਾਕਟਰ ਲਾਭ ਸਿੰਘ ਖੀਵਾ ਨੇ ਵਲੰਟੀਅਰਾਂ ਦੀ ਸਫਾਈ ਲਈ ਹੌਸਲਾ ਅਫਜਾਈ ਕੀਤੀ।ਯੂਨੀਵਰਸਿਟੀ ਦੇ ਸੀਨੀਅਰ ਲਾਇਬ੍ਰੇਰੀਅਨ ਪ੍ਰੀਤਮ ਸਿੰਘ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply