Wednesday, August 12, 2026

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਕੰਮ ਕਰ ਰਹੀਆਂ ਸਖਸ਼ੀਅਤਾਂ ਦਾ ਸਨਮਾਨ

ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲੇ ਵਿਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਕੰਮ ਕਰ ਰਹੀਆਂ ਵੱਖ-ਵੱਖ ਸੰਸਥਾਵਾਂ PPN0408201714ਅਤੇ ਵਿਅਕਤੀਆਂ ਦੇ ਸਨਮਾਨ ਵਿਚ ਅੱਜ ਇਕ ਵਿਸ਼ੇਸ਼ ਸਮਾਗਮ ਕਰਮਪੁਰਾ ਦੇ ਸਰਕਾਰੀ ਸਪੈਸ਼ਲ ਰਿਸੋਰਸ ਸੈਂਟਰ ਵਿਚ ਕਰਵਾਇਆ ਗਿਆ।ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਉਨਾਂ ਨੇ ਇਨਾਂ ਬੱਚਿਆਂ ਲਈ ਕੰਮ ਕਰ ਰਹੀਆਂ ਸੰਸਥਾਵਾਂ ਦੀ ਰੱਜਵੀਂ ਤਾਰੀਫ ਕਰਦੇ ਕਿਹਾ ਕਿ ਇਨਾਂ ਬੱਚਿਆਂ ਨੂੰ ਜੀਵਨ ਜਾਚ ਦੇ ਰਹੇ ਅਧਿਆਪਕ, ਸਕੂਲ ਪ੍ਰਬੰਧਕ ਅਤੇ ਹੋਰ ਕਰਮਚਾਰੀ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ, ਜੋ ਇੰਨੀ ਮਿਹਨਤ ਅਤੇ ਤਨਦੇਹੀ ਨਾਲ ਬੱਚਿਆਂ ਦੀ ਸੇਵਾ ਕਰ ਰਹੇ ਹਨ।ਉਨਾਂ ਕਿਹਾ ਕਿ ਸਾਧਨ ਸੰਪਨ ਲੋਕਾਂ ਦੇ ਕੰਮਾਂ ਲਈ ਤਾਂ ਬੜੇ ਬੰਦੇ ਅੱਗੇ ਆ ਜਾਂਦੇ ਹਨ, ਪਰ ਅਜਿਹੇ ਲੋੜਵੰਦਾਂ ਦੀ ਬਾਂਹ ਫੜਨ ਵਾਲਾ ਕੋਈ ਵਿਰਲਾ ਇਨਸਾਨ ਹੀ ਮਿਲਦਾ ਹੈ। ਉਨਾਂ ਸਕੂਲ ਪ੍ਰਬੰਧਕਾਂ ਅਤੇ ਅਜਿਹੇ ਬੱਚਿਆਂ ਲਈ ਜਿਲੇ ਵਿਚ ਵੱਖ-ਵੱਖ ਕੰਮ ਕਰ ਰਹੀਆਂ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਲੋੜਾਂ ਲਈ ਜਦ ਚਾਹੁਣ ਮੇਰੇ ਨਾਲ ਸੰਪਰਕ ਕਰਨ, ਮੈਨੂੰ ਤੁਹਾਡਾ ਕੰਮ ਕਰਕੇ ਦਿਲੀ ਖੁਸ਼ੀ ਹੋਵੇਗੀ।ਵਿਸ਼ੇਸ ਲੋੜਾਂ ਵਾਲੇ ਬੱਚਿਆਂ ਨੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ।
ਡਿਪਟੀ ਕਮਿਸ਼ਨਰ ਸੰਘਾ ਨੇ ਇਸ ਮੌਕੇ ਵਰਲਡ ਵਿੰਟਰ ਉਲੰਪਿਕ ਦੇ ਫਲੋਰ ਹਾਕੀ ਮੁਕਾਬਲੇ ਵਿਚ ਸੋਨ ਤਗਮਾ ਜਿੱਤਣ ਵਾਲੀ ਟੀਮ ਦੇ ਖਿਡਾਰੀ ਹਰਮਨਪ੍ਰੀਤ ਸਿੰਘ, ਸੁਖਰਾਜ ਸਿੰਘ, ਅਕਾਸ਼ਦੀਪ ਸਿੰਘ, ਜਤਿੰਦਰ ਸਿੰਘ ਬਰਾੜ ਨਾਟ ਸ਼ਾਲਾ, ਦਵਿੰਦਰ ਸਿੰਘ, ਗੁਰਦੀਪ ਸਿੰਘ, ਰੇਨੂੰ ਭੰਡਾਰੀ, ਰੋਜਰ ਭੱਟੀ, ਸ੍ਰੀਮਤੀ ਗੀਤਾਂਜਲੀ ਕਾਲੜਾ, ਰੋਹਿਤ ਕਪੂਰ, ਅਮਿਤ ਰਾਠੀ, ਸਿੰਮੀ ਲੂਥਰਾ, ਧਰਮਿੰਦਰ ਸਿੰਘ ਗਿੱਲ, ਰਵੀ ਮਹਾਜਨ, ਪਰਮਪ੍ਰੀਤ ਕੌਰ ਤੇ ਸੰਗਰਾਮ ਕੁਮਾਰ ਸਾਹੂ ਨੂੰ ਬੱਚਿਆਂ ਲਈ ਕੰਮ ਕਰਨ ਬਦਲੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਅਲਕਾ ਕਾਲੀਆ ਸਹਾਇਕ ਕਮਿਸ਼ਨਰ, ਸ਼ਿਵਰਾਜ ਸਿੰਘ ਬੱਲ ਪੀ.ਸੀ.ਐਸ, ਡੀ.ਈ.ਓ ਸੁਖਵਿੰਦਰ ਸਿੰਘ, ਸਮਾਜਿਕ ਸੁਰੱਖਿਆ ਅਧਿਕਾਰੀ ਨਰਿੰਦਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply