ਅੰਮਿ੍ਤਸਰ, 4 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ‘ਹੈਪਾਟਾਇਟਸ-ਸੀ (ਕਾਲਾ ਪੀਲੀਆ) ਇਕ ਵਾਇਰਲ ਬੀਮਾਰੀ ਹੈ ਜੋ ਕਿ ਦੂਸ਼ਿਤ
ਸੂਈਆਂ, ਸਰਿੰਜਾਂ ਸਾਝੀਆਂ ਕਰਨ ਨਾਲ, ਅਸੁਰੱਖਿਤ ਸਰੀਰਿਕ ਸਬੰਧਾਂ ਕਾਰਨ, ਦੁਸ਼ਿਤ ਬਲੱਡ ਲੈਣ ਨਾਲ, ਮਾਂ ਤੋਂ ਬੱਚੇ ਨੂੰ ਜਾਂ ਮਰੀਜਾਂ ਦਾ ਇਲਾਜ ਕਰਨ ਸਮੇਂ ਸਟਾਫ ਨੂੰ ਹੋ ਸਕਦਾ ਹੈ, ਇਸ ਲਈ ਸਭ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਹਮੇਸ਼ਾਂ ਟੀਕਾ ਲਗਵਾਉਣ ਸਮੇਂ ਨਵੀਆਂ ਡਿਜ਼ਪੋਜ਼ੇਬਲ ਸੂਈਆਂ ਸਰਿੰਜਾਂ ਦੀ ਵਰਤੋਂ ਕਰਨੀ ਚਾਹੀਦੀ ਹੈ।’ ਉਕਤ ਸਬਦਾਂ ਦਾ ਪ੍ਰਗਟਾਵਾ ਕਾਰਜਕਾਰੀ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਕਰਦੇ ਦੱਸਿਆ ਕਿ ਕੰਨ ਜਾਂ ਨੱਕ ਵਿਨਾਉਣ ਸਮੇਂ ਵੀ ਨਵੀ ਸੂਈ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸੇ ਤਰਾਂ ਹੀ ਸ਼ੇਵਿੰਗ ਬਲੇਡ ਵੀ ਨਵੇਂ ਵਰਤਣੇ ਚਾਹੀਦੇ ਹਨ ਅਤੇ ਖੂਨ ਹਮੇਸ਼ਾਂ ਮੰਨਜੁਰਸ਼ੁਦਾ ਬਲੱਡ ਬੈਂਕ ਤੋਂ ਹੀ ਲੈਣਾ ਚਾਹੀਦਾ ਹੈ।ਉਨਾ ਕਿਹਾ ਕਿ ਮੁੱਖ ਮੰਤਰੀ ਪੰਜਾਬ ਹੈਪਾਟਾਇਟਸ-ਸੀ ਰਲੀਫ ਫੰਡ ਅਧੀਨ ਹੈਪਾਟਾਇਟਸ ਸੀ ਦੇ ਸਾਰੇ ਮਰੀਜਾਂ ਦਾ ਸਾਰਾ ਇਲਾਜ ਜਿਲਾ ਹਸਪਤਾਲ ਵਿਖੇ ਇਸ ਬੀਮਾਰੀ ਦੇ ਮਾਹਿਰ ਡਾਕਟਰਾਂ ਦੁਆਰਾ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ।ਮਰੀਜ ਨੂੰ ਕੁਝ ਟੈਸਟ ਹੀ ਆਪਣੇ ਵਲੋਂ ਕਰਵਾਉਣੇ ਪੈਂਦੇ ਹਨ ਤੇ ਸਾਰੀ ਦਵਾਈ ਮੁਫਤ ਦਿੱਤੀ ਜਾਂਦੀ ਹੈ।ਉਨਾਂ ਦੱਸਿਆ ਕਿ ਮਰੀਜਾਂ ਦੀ ਮੁੱਢਲ਼ੀ ਸਟੇਜ ਵਿਚ ਹੀ ਪਛਾਣ ਕਰਕੇ ਉਨਾ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਅਪੀਲ ਹੈ ਕਿ ਜਦ ਵੀ ਉਨਾਂ ਨੂੰ ਇਸ ਤਰਾਂ ਦੇ ਲੱਛਣ ਮਿਲਣ ਤਾਂ ਉਹ ਸਰਕਾਰੀ ਹਸਪਤਾਲ ਦੇ ਡਾਕਟਰਾਂ ਨਾਲ ਰਾਬਤਾ ਕਰਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media