ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ
ਪਲੈਨਿੰਗ ਵਿਭਾਗ ਦੇ ਬੀ.ਟੈੱਕ (ਅਰਬਨ ਐਂਡ ਰੀਜ਼ਨਲ ਪਲ਼ੈਨਿੰਗ) ਕੋਰਸ ਦੀਆਂ ਕੁੱਝ ਸੀਟਾਂ ਸੈਸ਼ਨ 2017-18 ਲਈ ਖਾਲੀ ਹਨ।ਉਮੀਦਵਾਰ ਜੋ ਇਹਨਾਂ ਕੋਰਸਾਂ ਵਿਚ ਦਾਖਲਾ ਲੈਣਾ ਚਾਹੰੁਦੇ ਹਨ, ਯੂਨੀਵਰਸਿਟੀ ਦੀ ਵੈਬਸਾਈਟ `ਤੇ ਆਨ-ਲਾਈਨ ਅਪਲਾਈ ਕਰ ਸਕਦੇ ਹਨ। ਦਾਖਲੇ ਲਈ ਸਮਾਂ-ਸਾਰਣੀ: ਐਪਲੀਕੇਸ਼ਨ ਫੀਸ ਜਮ੍ਹਾ ਕਰਾਉਣ ਦੀ ਅੰਤਿਮ ਮਿਤੀ 08.08.2017; ਆਨਲਾਈਨ ਫਾਰਮ ਭਰਨ ਦੀ ਅੰਤਿਮ ਮਿਤੀ 09.8.2017; ਕੌਂਸਲਿੰਗ ਦੀ ਮਿਤੀ 10.8.2017 ਸਵੇਰੇ 10 ਵਜੇ.
ਫਾਰਮ ਭਰਨ ਤੋਂ ਬਾਦ, ਉਮੀਦਵਾਰ ਨੂੰ ਆਪਣੇ ਸਾਰੇ ਅਸਲ ਦਸਤਾਵੇਜ਼ ਲੈ ਕੇ ਕੌਂਸਲਿੰਗ ਵਾਲੇ ਦਿਨ ਆਉਣਾ ਹੋਵੇਗਾ।ਚੁਣੇ ਗਏ ਉਮੀਦਵਾਰ ਨੂੰ ਕੋਰਸ ਦੀ ਬਣਦੀ ਫੀਸ ਮੋਕੇ ਤੇ ਹੀ ਜਮ੍ਹਾ ਕਰਾਉਣੀ ਹੋਵੇਗੀ। ਜਿੰਨ੍ਹਾਂ ਉਮੀਦਵਾਰਾਂ ਨੇ ਪਹਿਲਾਂ ਅਪਲਾਈ ਕੀਤਾ ਸੀ, ਨੂੰ ਦੁਬਾਰਾ ਆਨ-ਲਾਈਨ ਅਪਲਾਈ ਕਰਨਾ ਪਵੇਗਾ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media