ਕਨੇਡਾ ਦੇ ਵਿਧਾਇਕ ਪ੍ਰਭਜੋਤ ਸਿੰਘ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ
ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨਗਰ ਸੁਧਾਰ ਟਰੱਸਟ ਵਲੋਂ ਅੰਮ੍ਰਿਤਸਰ-ਜਲੰਧਰ ਹਾਈਵੇਅ `ਤੇ ਵਿਕਸਿਤ
ਭਾਈ ਗੁਰਦਾਸ ਨਗਰ (ਨਿਉ ਅੰਮ੍ਰਿਤਸਰ) ਸਾਵਣ ਦਾ ਤਿਓਹਾਰ ਹਰ ਸਾਲ ਦੀ ਤਰਾਂ ‘ਨਿਉ ਅੰਮ੍ਰਿਤਸਰ ਵੈਲਫੇਅਰ ਐਸੋਸੀਏਸ਼ਨ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪੂਰੇ ਜੋਸ਼ੋ ਰੋਸ਼ ਨਾਲ ਮਨਾਇਆ ਗਿਆ।ਅੇਸੋਸੀਏਸ਼ਨ ਦੇ ਪ੍ਰਧਾਨ ਰਸ਼ਪਾਲ ਸਿੰਘ ਚੌਹਾਨ ਦੀ ਅਗਵਾਈ ਹੇਠ ਮਨਾਏ ਗਏ ਇਸ ਤੀਆਂ ਦੇ ਮੇਲੇ ਵਿੱਚ ਕਨੇਡਾ ਦੇ ਵਿਧਾਇਕ ਪ੍ਰਭਜੋਤ ਸਿੰਘ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ।ਇਸ ਖੁਸ਼ੀਆਂ ਤੇ ਖੇੜਿਆਂ ਦੇ ਮੌਕੇ ਕੁੜੀਆਂ ਚਿੜੀਆਂ ਤੇ ਸੱਜ ਵਿਆਹੀਆਂ ਤੋਂ ਇਲਾਵਾ ਬੀਬੀਆਂ ਤੇ ਮਾਈਆਂ ਨੇ ਵੱਡੀ ਗਿਣਤੀ `ਚ ਸ਼ਮੂਲੀਅਤ ਕੀਤੀ ਅਤੇ ਲੋਕ ਗੀਤਾਂ ਤੇ ਬੋਲੀਆਂ ਪਾ ਕੇ ਗਿੱਧੇ ਦੀਆਂ ਧਮਾਲਾਂ ਪਾਈਆਂ ਅਤੇ ਬੱਚਿਆਂ ਤੇ ਨੌਜਵਾਨਾਂ ਨੇ ਭੰਗੜੇ ਪਾਏ।
ਕਨੇਡੀਅਨ ਮੁੱਖ ਮਹਿਮਾਨ ਵਿਧਾਇਕ ਪ੍ਰਭਜੋਤ ਸਿੰਘ ਨੇ ਅਜੋਕੇ ਕੰਮਕਾਜ਼ੀ ਸਮੇਂ ਵਿੱਚ ਲੱਗੇ ਸ਼ਹਿਰੀਆਂ ਵਲੋਂ ਮਨਾਏ ਜਾਂਦੇ ਤੀਆਂ ਦੇ ਤਿਓਹਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵੱਸਦੇ ਪੰਜਾਬੀਆਂ ਦੀ ਇਹ ਖਾਸੀਅਤ ਹੈ ਕਿ ਉਹ ਆਪਦੇ ਸਭਿਆਚਾਰ ਤੇ ਵਿਰਸੇ ਨੂੰ ਕਦੀ ਨਹੀਂ ਭੁੱਲਦੇ।ਜਿਸ ਦੀ ਮਿਸਾਲ ਗੁਰੂ ਨਗਰੀ ਵਿੱਚ ਮਨਾਇਆ ਜਾ ਰਿਹਾ ਅੱਜ ਇਹ ਤੀਆਂ ਦਾ ਸਮਾਗਮ ਹੈ।ਦੇਰ ਸ਼ਾਮ ਤੱਕ ਚਲੇ ਇਸ ਮੇਲੇ ਦੌਰਾਨ ਖੀਰ ਅਤੇ ਮਾਹਲ ਪੂੜੇ ਖੁੱਲੇ ਵਰਤਾਏ ਗਏ।‘ਨਿਉ ਅੰਮ੍ਰਿਤਸਰ ਵੈਲਫੇਅਰ ਐਸੋਸੀਏਸ਼ਨ’ ਵੱਲੋਂ ਮੁੱਖ ਮਹਿਮਾਨ ਪ੍ਰਭਜੋਤ ਸਿੰਘ ਕਨੇਡਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵੱਖ ਵਖ ਰਾਜਸੀ, ਧਾਰਮਿਕ ਤੇ ਸਮਾਜਿਕ ਖੇਤਰ ਵਿੱਚ ਵਿਚਰਦੀਆਂ ਸ਼ਖਸ਼ੀਅਤਾਂ ਨੇ ਵੀ ਸ਼ਮੂਲੀਅਤ ਕੀਤੀ, ਜਿੰਨਾਂ ਵਿੱਚ ਅਮਰਦੀਪ ਸਿੰਘ, ਚਰਨਜੀਤ ਸਿੰਘ ਰਾਣਾ, ਮਾਮਾ ਸਕੰਦਰ ਸਿੰਘ, ਵਿਜੇ ਸਿੰਘ ਖੇਮਕਰਨੀ, ਦੀਪਕ ਚਤਰ, ਐਕਸ.ਈ.ਐਨ. ਬਾਲ ਕਿਸ਼ਨ, ਬਲਵਿੰਦਰ ਮੋਹਨ,ਗੋਲਡੀ ਚੌਹਾਨ, ਸੋਨੀ ਚੋਹਾਨ, ਮਨਪ੍ਰੀਤ ਸਿੰਘ ਸੁਲਤਾਨਵਿੰਡ, ਅਸ਼ੋਕ ਮਹਾਜਨ, ਸਰੂਪ ਸਿੰਘ ਪੰਨੂ, ਐਸ.ਐਸ ਕੁੰਦਨ, ਬਿਅੰਤਬੀਰ ਸਿੰਘ ਭੁੱਲਰ, ਗੁਰਦਿਆਲ ਸਿੰਘ ਛੱਜਲਵੱਡੀ, ਬੋਨੀ ਗਿੱਲ, ਸ਼ੁਭਾਸ ਸਿੰਘ, ਮੁਖਤਾਜ ਵੇਰਕਾ, ਪੀ.ਐਮ.ਸ਼ਰਮਾ, ਮਹਿੰਦਰ ਸਿੰਘ ਸਾਬਕਾ ਚੇਅਰਮੈਨ, ਏ.ਐਸ.ਥਿੰਦ ਆਦਿ ਹਾਜਰ ਸਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media