ਪਠਾਨਕੋਟ, 5 ਅਗਸਤ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਵਿੱਚ ਨੈਸਨਲ ਫਲੈਗ ਲਗਾਉਣ ਲਈ ਵੱਖ-ਵੱਖ ਸਥਾਨਾਂ ਦਾ ਦੌਰਾ ਕਰਨ ਤੋਂ
ਬਾਅਦ ਇਹ ਫੈਸਲਾ ਕੀਤਾ ਗਿਆ ਸੀ ਕਿ ਕਰੀਬ 100 ਫੁੱਟ ਉੱਚਾ ਕੌਮੀ ਝੰਡਾ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਬੁੱਤ ਵਾਲੀ ਪਾਰਕ ਵਿੱਚ ਲਗਾਇਆ ਜਾਵੇਗਾ ਅਤੇ ਇਹ ਪੋ੍ਰਜੈਕਟ ਪੂਰੀ ਤਰਾ ਨਾਲ ਤਿਆਰ ਹੋ ਗਿਆ ਹੈ ਹੁਣ 9 ਅਗਸਤ ਨੂੰ ਇਹ ਪ੍ਰੋਜੈਕਟ ਜਿਲਾ ਪਠਾਨਕੋਟ ਨੂੰ ਸਮਰਪਿਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ (ਆਈ.ਏ.ਐਸ.) ਡਿਪਟੀ ਕਮਿਸ਼ਨਰ ਪਠਾਨਕੋਟ ਨੇ ਸਥਾਨਕ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਲਗਾਏ ਜਾ ਰਹੇ ਨੈਸਨਲ ਫਲੈਗ ਪੋ੍ਰਜੈਕਟ ਦਾ ਦੋਰਾ ਕਰਨ ਉਪਰੰਤ ਕੀਤਾ।ਇਸ ਮੋਕੇ ਤੇ ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਗੁਰਵਿੰਦਰ ਸਿੰਘ ਜੋਹਲ ਕਮਿਸ਼ਨਰ ਗ੍ਰੀਵੈਂਨਸ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।ਉਨਾਂ ਦੱਸਿਆ ਕਿ ਜਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਬਣਾਏ ਜਾ ਰਹੇ ਇਸ ਪ੍ਰੋਜੈਕਟ ਅਧੀਨ ਲਗਾਇਆ ਜਾ ਰਿਹਾ ਕੌਮੀ ਝੰਡਾ ਮਾਧੋਪੁਰ, ਸਰਨਾਂ ਅਤੇ ਚੱਕੀ ਪੁਲ ਤੋਂ ਆਉਂਣ ਵਾਲੇ ਲੋਕਾਂ ਨੂੰ ਦੂਰ ਤੋਂ ਹੀ ਨਜਰ ਆਵੇਗਾ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media