ਬਠਿੰਡਾ, 5 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਿਜੀਲੈਂਸ ਬਿਊਰੋ ਪੰਜਾਬ ਯੂਨਿਟ ਫਰੀਦਕੋਟ, ਕੈਂਪ ਐਟ ਬਠਿੰਡਾ ਦੇ ਇੰਸਪੈਕਟਰ ਸੰਜੀਵ ਕੁਮਾਰ ਨੇ ਮੁਦੱਈ ਜਗਤਾਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕੌਰ ਸਿੰਘ ਵਾਲਾ ਜਿਲਾ ਬਠਿੰਡਾ ਦੀ ਸ਼ਿਕਾਇਤ `ਤੇ ਉਸ ਦੀ ਜਮੀਨ ਦੀ ਗਿਰਦਾਵਰੀ ਦੀ ਨਕਲ ਦੇਣ ਬਦਲੇ ਦੋਸ਼ੀ ਬਲਦੇਵ ਸਿੰਘ, ਪਟਵਾਰੀ ਮਾਲ ਹਲਕਾ ਆਕਲੀਆ ਜਲਾਲ ਅਤੇ ਉਸ ਦੇ ਰੱਖੇ ਪ੍ਰਾਈਵੇਟ ਸਹਾਇਕ ਜਗਸੀਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਨਾਥਪੁਰਾ ਜਿਲਾ ਬਠਿੰਡਾ ਨੂੰ ਮੁਦੱਈ ਪਾਸੋਂ 3000/-ਰੁਪਏ ਬਤੌਰ ਰਿਸ਼ਵਤ ਹਾਸਲ ਕਰਦੇ ਨੂੰ ਵਿਜੀਲੈਂਸ ਟੀਮ ਤੇ ਸਰਕਾਰੀ ਗਵਾਹ ਡਾਕਟਰ ਗੁਰਵਿੰਦਰ ਸਿੰਘ, ਸਰਕਾਰੀ ਵੈਟਨਰੀ ਹਸਪਤਾਲ ਰਾਮਾ ਮੰਡੀ ਜਿਲਾ ਬਠਿੰਡਾ ਅਤੇ ਡਾਕਟਰ ਅਨਿਲ ਨਾਮਾ ਸਰਕਾਰੀ ਵੈਟਨਰੀ ਹਸਪਤਾਲ ਝੰਡੂਕੇ ਜਿਲਾ ਬਠਿੰਡਾ ਦੀ ਹਾਜਰੀ ਵਿੱਚ ਰੰਗੇ ਹੱਥੀ ਗਿ੍ਰਫਤਾਰ ਕਰਕੇ ਮੁਕੱਦਮਾ ਨੰ: 12 ਮਿਤੀ 04-08-2017 ਅ/ਧ 7,8,13 (2) ਪੀ.ਸੀ ਐਕਟ 1988 ਥਾਣਾ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਬਠਿੰਡਾ ਵਿਖੇ ਦਰਜ ਕੀਤਾ ਗਿਆ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media