Saturday, March 7, 2026

ਫੈਕਲਟੀ ਮੈਂਬਰਾਂ ਨੇ ਡਿਵੈਲਪਮੈਂਟ ਪ੍ਰੋਗਰਾਮ ਵਿੱਚ ਲਿਆ ਭਾਗ

PPN0508201703ਬਠਿੰਡਾ, 5 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਬਠਿੰਡਾ ਨੇ ਆਪਣੇ ਫੈਕਲਟੀ ਮੈਂਬਰਾਂ ਨੂੰ ਉਦਯੋਗਿਕ ਖੇਤਰ ਦੇ ਨਵੀਨਤਮ ਰੁਝਾਨਾਂ ਅਤੇ ਤਕਨੀਕਾਂ ਬਾਰੇ ਸਿਖਲਾਈ ਦੇ ਕੇ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਵਿਸ਼ਵ ਪੱਧਰ ਦਾ ਗਿਆਨ ਪ੍ਰਦਾਨ ਕਰਨ ਦੇ ਲੰਮੇ ਯਤਨਾਂ ਵੱਲ ਇਕ ਕਦਮ ਹੋਰ ਉਠਾਇਆ ਹੈ।ਭਾਰਤ ਦੇ ਕੇਂਦਰੀ ਸਰਕਾਰ ਦੇ ਇੱਕ ਮਸ਼ਹੂਰ ਸੰਸਥਾਨ ਇੰਡੋ ਸਵਿਸ ਟਰੇਨਿੰਗ ਸੈਂਟਰ, ਚੰਡੀਗੜ (ਸੀ.ਐਸ.ਆਈ.ਓ-ਸੀ.ਐਸ.ਆਈ.ਆਰ) ਵਿਖੇ ਇੰਡਸਟਰੀਅਲ ਆਟੋਮੇਸ਼ਨ ਐਂਡ ਰੋੋਬੋਟਿਕਸ ਬਾਰੇ ਇੱਕ ਹਫ਼ਤੇ ਲੰਬੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਯੋਜਨਾਬੰਦੀ ਕੀਤੀ ਗਈ ਅਤੇ ਖਾਸ ਕਰਕੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਫੈਕਲਟੀ ਮੈਂਬਰਾਂ ਲਈ ਆਈ.ਐਸ.ਟੀ.ਸੀ. ਵਿਖੇ ਇਹ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਇਸ ਸਿਖਲਾਈ ਵਿਚ ਪੀ.ਐਲ.ਸੀਜ਼ ਦੀ ਪੋੋ੍ਰਗਰਾਮਿੰਗ, ਗੁੰਝਲਦਾਰ ਮੈਕਾਟ੍ਰੋਨਿਕਸ ਸਿਸਟਮ ਜਿਨਾਂ ਵਿਚ ਕਿਊਬ ਅਸੈਂਬਲੀ ਅਤੇ ਕੁਕਿੰਗ ਰੋਬੋਟ, ਹਾਈਡ੍ਰੋਲਿਕ ਅਤੇ ਨਿਊਮੈਟਿਕ ਆਟੋਮੇਸ਼ਨ ਅਤੇ ਏ.ਸੀ. ਡਰਾਈਵਜ਼ ਆਦਿ ਸ਼ਾਮਲ ਸਨ।ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਵਿੱਚ ਵੱਖ-ਵੱਖ ਵਿਸ਼ਿਆਂ ਜਿਵੇਂ ਮਕੈਨੀਕਲ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ ਅਤੇ ਇਲੈ੍ਰਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਫੈਕਲਟੀ ਮੈਂਬਰ ਸ਼ਾਮਲ ਸਨ।ਇਸ ਪ੍ਰੋਗਰਾਮ ਦੇ ਆਖਰੀ ਸੈਸ਼ਨ ਵਿੱਚ ਸੀ.ਐਸ.ਆਈ.ਆਰ-ਸੀ.ਐਸ.ਆਈ.ਓ ਦੇ ਡਾਇਰੈਕਟਰ ਪ੍ਰੋਂ ਆਰ. ਕੇ ਸਿਨਹਾ ਨੇ ਅਜਿਹੇ ਕੋਰਸਾਂ ਦੁਆਰਾ ਫੈਕਲਟੀ ਮੈਂਬਰਾਂ ਦੇ ਹੁਨਰ ਵਿਕਾਸ ਦੀ ਲੋੜ ’ਤੇ ਜ਼ੋਰ ਦਿੱਤਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply