ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਲੱਗਣ ਵਾਲੇ ਇਤਹਾਸਕ ਮੇਲੇ, ਜਿਸ ਵਿਚ ਲੱਖਾਂ ਦੀ ਤਦਾਦ ਵਿਚ ਸੰਗਤ ਪੁੰਹਚਦੀ ਹੈ, ਨੂੰ ਮੁੱਖ ਰੱਖਦੇ ਹੋਏ ਪੁਲਿਸ ਨੇ ਆਵਾਜਾਈ ਦੇ ਕਈ ਬਦਲਵੇਂ ਪ੍ਰਬੰਧ ਕੀਤੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਜਿਲਾ ਪੁਲਿਸ ਮੁਖੀ ਪਰਮਪਾਲ ਸਿੰਘ ਨੇ ਦੱਸਿਆ ਕਿ ਭਾਵੇਂ ਮੇਲਾ 5 ਅਗਸਤ ਤੋਂ ਸ਼ੁਰੂ ਹੈ, ਪਰ 7 ਅਗਸਤ ਨੂੰ ਮੇਲਾ ਸਭ ਤੋਂ ਵੱਧ ਭਰਦਾ ਹੋਣ ਅਤੇ ਇਸ ਦਿਨ ਵੱਖ-ਵੱਖ ਰਾਜਸੀ ਪਾਰਟੀ ਵੱਲੋਂ ਕੀਤੀਆਂ ਜਾਣ ਵਾਲੀਆਂ ਰਾਜਸੀ ਕਾਨਫਰੰਸਾਂ ਨੂੰ ਵੇਖਦੇ ਹੋਏ ਪੁਲਿਸ ਵੱਲੋਂ 7 ਅਗਸਤ ਨੂੰ ਹੀ ਟ੍ਰੈਫਿਕ ਵੱਖ-ਵੱਖ ਰੂਟਾਂ ’ਤੇ ਬਦਲਿਆ ਗਿਆ ਹੈ, ਤਾਂ ਜੋ ਲੋਕਾਂ ਨੂੰ ਕਿਸੇ ਤਰਾਂ ਦੀ ਮੁਸ਼ਿਕਲ ਦਾ ਸਾਹਮਣਾ ਨਾ ਕਰਨਾ ਪਵੇ।ਉਨਾਂ ਦੱਸਿਆ ਕਿ ਉਪ ਪੁਲਿਸ ਕਪਤਾਨ ਬਾਬਾ ਬਕਾਲਾ ਲਖਵਿੰਦਰ ਸਿੰਘ ਮੱਲ ਵੱਲੋਂ ਕੀਤੀ ਗਈ ਵਿਉਂਤਬੰਦੀ ਅਨੁਸਾਰ ਬਟਾਲਾ ਤੋਂ ਜਲੰਧਰ ਜਾਣ ਵਾਲੀ ਟ੍ਰੈਫਿਕ ਨੂੰ ਵਾਇਆ ਸਠਿਆਲਾ, ਬੱਲ ਸਰਾਂ ਤੋਂ ਬਿਆਸ ਰਸਤੇ ਜਲੰਧਰ ਜਾਵੇਗੀ।ਇਸੇ ਤਰਾਂ ਜਲੰਧਰ ਤੋਂ ਬਟਾਲਾ ਜਾਣ ਵਾਲੀ ਟ੍ਰੈਫਿਕ ਬਿਆਸ, ਬੱਲ ਸਰਾਂ, ਸਠਿਆਲਾ ਤੋਂ ਮਹਿਤਾ ਹੁੰਦੀ ਹੋਈ ਬਟਾਲਾ ਜਾਵੇਗੀ।ਜੰਡਿਆਲਾ, ਖਲਚੀਆਂ ਤੋਂ ਬਟਾਲਾ ਜਾਣ ਵਾਲੇ ਲੋਕ ਰਈਆ, ਧਿਆਨਪੁਰ, ਨਾਥ ਦੀ ਖੂਹੀ ਰਸਤੇ ਬਟਾਲਾ ਜਾਣਗੇ ਅਤੇ ਖਡੂਰ ਸਾਹਿਬ ਤੋਂ ਬਟਾਲਾ ਜਾਣ ਵਾਲੀ ਟ੍ਰੈਫਿਕ ਰਈਆ, ਧਿਆਨਪੁਰ, ਨਾਥ ਦੀ ਖੂਹੀ ਤੋਂ ਹੁੰਦੇ ਹੋਏ ਬਟਾਲਾ ਪਹੁੰਚ ਸਕੇਗੀ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media