Tuesday, September 22, 2026

ਰੱਖੜ ਪੁੰਨਿਆਂ ਮੌਕੇ ਕਾਂਗਰਸ ਕਾਨਫਰੰਸ ਲਈ ਜੰਡਿਆਲਾ ਗੁਰੂ ਤੋਂ ਰਵਾਨਾ ਹੋਵੇਗਾ ਵੱਡਾ ਕਾਫਲਾ

PPN0508201710ਜੰਡਿਆਲਾ ਗੁਰੂ, 5 ਅਗਸਤ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੋਮਵਾਰ ਨੂੰ ਬਾਬਾ ਬਕਾਲਾ ਸਾਹਿਬ ਰੱਖੜ ਪੁੰਨਿਆਂ ਦੇ ਮੇਲੇ ਮੌਕੇ ਕਾਂਗਰਸ ਪਾਰਟੀ ਵਲੋਂ ਰੱਖੀ ਗਈ ਕਾਨਫਰੰਸ ਵਿਚ ਸ਼ਾਮਿਲ ਹੋਣ ਲਈ ਜੰਡਿਆਲਾ ਗੁਰੂ ਅਨਾਜ ਮੰਡੀ ਤੋਂ ਸਵੇਰੇ 8.00 ਵਜੇ ਇਕ ਵੱਡਾ ਕਾਫਲਾ ਰਵਾਨਾ ਕੀਤਾ ਜਾਵੇਗਾ।ਉਕਤ ਜਾਣਕਾਰੀ ਦਿੰਦੇ ਹੋਏ ਕਾਂਗਰਸੀ ਆਗੂ ਰਾਣਾ ਜੰਡ ਨੇ ਦੱਸਿਆ ਕਿ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਕਾਫਲੇ ਦੀ ਅਗਵਾਈ ਕਰਨਗੇ।ਉਹਨਾਂ ਹਲਕੇ ਦੇ ਸਮੂਹ ਪਿੰਡ ਵਾਸੀਆਂ ਅਤੇ ਜੰਡਿਆਲਾ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਡੈਨੀ ਬੰਡਾਲਾ ਦੀ ਅਗਵਾਈ ਵਿਚ ਵੱਧ ਤੋਂ ਵੱਧ ਕਾਂਗਰਸੀ ਸਮਰਥਕ ਪਹੁੰਚ ਕੇ ਕਾਫਲੇ ਦੀ ਰੌਣਕ ਵਿਚ ਹੋਰ ਵਾਧਾ ਕਰੋ ਅਤੇ ਬਾਬਾ ਬਕਾਲਾ ਸਾਹਿਬ ਕਾਨਫਰੰਸ ਵਿਚ ਪਹੁੰਚ ਰਹੇ ਪਾਰਟੀ ਦੇ ਸੀਨੀਅਰ  ਆਗੂਆਂ ਦੇ ਵਿਚਾਰ ਸੁਣੋ।ਇਸ ਮੌਕੇ ਉਹਨਾਂ ਦੇ ਨਾਲ ਹਲਕਾ ਵਿਧਾਇਕ ਦੇ ਨਿੱਜੀ ਸਹਾਇਕ ਜਸਵਿੰਦਰ ਸਿੰਘ ਵੀ ਮੌਜੂਦ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply