Tuesday, September 22, 2026

ਇੰਡੀਆ ਟੀਮ ’ਚ ਚੁਣੀ ਗਈ ਖ਼ਾਲਸਾ ਯੂਨੀਵਰਸਿਟੀ ਦੀ ਹਾਕੀ ਖਿਡਾਰਣ

ਔਰਤਾਂ ਦੀ ਹਾਕੀ ਨੂੰ ਵਧਾਵਾ ਦੇਣ ਲਈ ਸਥਾਪਿਤ ਕੀਤੀ ਗਈ ਹੈ ਅਕੈਡਮੀ – ਛੀਨਾ

PPN0508201711ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਖਾਲਸਾ ਯੂਨੀਵਰਸਿਟੀ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੀ ਹਾਕੀ ਅਕੈਡਮੀ (ਔਰਤਾਂ) ਦੀ ਇਕ ਪ੍ਰਮੁੱਖ ਖਿਡਾਰਣ ਮਿਸ ਰਿਤੂ ਜੋ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪਹਿਲਾਂ ਹੀ ਰਾਸ਼ਟਰੀ ਖੇਡ ’ਚ ਆਪਣਾ ਨਾਮ ਸਥਾਪਿਤ ਕਰ ਚੁੱਕੀ ਹੈ, ਦੀ ਚੋਣ ਭਾਰਤ ਦੀ ਸੀਨੀਅਰ ਹਾਕੀ ਟੀਮ ’ਚ ਚੋਣ ਹੋਈ ਹੈ।ਇਸ ਦੇ ਲਈ ਉਹ ਬੰਗਲੌਰ ਵਿਖੇ ਇਕ ਮਹੀਨਾ ਚਲਣ ਵਾਲੇ ਰਾਸ਼ਟਰੀ ਕੈਂਪ ’ਚ ਹਿੱਸਾ ਲੈਣ ਲਈ ਰਵਾਨਾ ਹੋ ਚੁੱਕੀ ਹੈ।
ਇਸੇ ਸਾਲ ਹੀ ਉਪਰੋਕਤ ਅਕੈਡਮੀ ਦੀ ਸਥਾਪਨਾ ਚ ਹਾਕੀ ਦੀ ਖੇਡ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਕੀਤੀ ਗਈ ਸੀ, ਜਿਸ ’ਚ 35 ਵਿਦਿਆਰਥਣਾਂ ਸ਼ਾਮਿਲ ਹਨ, ਜੋ ਕਿ ਪਹਿਲਾਂ ਹੀ ਵੱਖ-ਵੱਖ ਰਾਸ਼ਟਰੀ ਪੱਧਰ ਦੀਆਂ ਖਿਡਾਰਣਾਂ ਹਨ। ਰਿਤੂ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਉਸ ਦਾ ਟੀਚਾ 2020 ’ਚ ਹੋਣ ਵਾਲੀਆਂ ਉਲੰਪੀਅਨ ਖੇਡਾਂ ’ਚ ਭਾਰਤੀ ਟੀਮ ਦੀ ਨੁਮਾਇੰਦਗੀ ਕਰਨਾ ਹੈ। ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਇਸ ਉਪਲਬੱਧੀ ’ਤੇ ਖੁਸ਼ੀ ਜਾਹਿਰ ਕਰਦਿਆ ਕਿਹਾ ਕਿ ਉਲੰਪੀਅਨ ’ਚ ਖਿਡਾਰੀਆਂ ਦੀ ਸਿਖਲਾਈ ਅਤੇ ਚੋਣ ਸਬੰਧੀ ਅਕੈਡਮੀ ਵੱਲੋਂ ਇਕ ਟਾਪਰ ਫ਼ੋਰਸ ਗਠਿਤ ਕੀਤੀ ਗਈ ਹੈ, ਜਿਸ ’ਚ ਅੰਤਰਰਾਸ਼ਟਰੀ ਪ੍ਰਸਿੱਧ ਕੋਚ ਦਰੋਣਾਚਾਰਿਆ ਐਵਾਰਡ ਟੀਮ ਸ: ਬਲਦੇਵ ਸਿੰਘ ਅਤੇ ਉਨ੍ਹਾਂ ਦੇ ਸਾਥੀ ਅਮਰਜੀਤ ਸਿੰਘ ਅਸਿਸਟੈਂਟ ਕੋਚ ਜਨ: ਮੈਨੇਜ਼ਰ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸੀਨੀਅਰ ਕੋਚਾਂ ਤੋਂ ਇਲਾਵਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਸਪੋਰਟਸ ਡਾਇਰੈਕਟਰ ਡਾ. ਕੰਵਲਜੀਤ ਸਿੰਘ ਇਸ ਅਕੈਡਮੀ ਦੇ ਇੰਚਾਰਜ ਹਨ।ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀਆਂ ਹੋਰ ਵਿਦਿਆਰਥਣਾਂ ਵੀ ਅੰਤਰਰਾਸ਼ਟਰੀ ਪੱਧਰ ਤੇ ਵੱਖ-ਵੱਖ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਤਿਆਰ ਬਰ ਤਿਆਰ ਹਨ ਅਤੇ ਪਿਛਲੇ ਸਾਲ ਇਸ ਅਕੈਡਮੀ ਦੀਆਂ 6 ਵਿਦਿਆਰਥਣਾਂ ਨੇ ਵੱਖ-ਵੱਖ ਜੂਨੀਅਰ ਅਤੇ ਸੀਨੀਅਰ ਮੁਕਾਬਲਿਆਂ ’ਚ ਭਾਰਤ ਦੀ ਪ੍ਰਤੀਨਿਧਤਾ ਕੀਤੀ।ਉਨ੍ਹਾਂ ਨੇ ਪ੍ਰੋ-ਚਾਂਸਲਰ ਅਤੇ ਵਾਈਸ ਚਾਂਸਲਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਕੈਡਮੀ ਲਈ ਉਚ ਪੱਧਰ ਦਾ ਮੁੱਢਲਾ ਢਾਂਚਾ, ਜਿਸ ’ਚ ਹੋਸਟਲ ਅਤੇ ਖੇਡ ਸਹੂਲਤਾਂ ਸ਼ਾਮਿਲ ਹਨ, ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply