ਤਸਵੀਰ – ਅਵਤਾਰ ਸਿੰਘ ਕੈਂਥ
ਬਠਿੰਡਾ, 9 ਜੁਲਾਈ (ਜਸਵਿੰਦਰ ਸਿੰਘ ਜੱਸੀ ) – ਸਥਾਨਕ ਸ਼ਹਿਰ ‘ਚ ਸਾਈਨ ਹੈਲਥ ਕੇਅਰ ਸੈਟਰ ਵੱਲੋ ਤਿੰਨ ਦਿਨਾਂ ਸਿਹਤ ਜਾਂਚ ਕੈਂਪ ਆਯੋਜਿਤ ਕਰਕੇ ਆਧੁਨਿਕ ਮਸ਼ੀਨਾਂ ਨਾਲ ਸਰੀਰਕ ਜਾਂਚ ਕਰਨ ਲਈ ਦਿੱਲੀ ਦੇ ਮਸੂਹਰ ਗੰਗਾ ਰਾਮ ਹਸਪਤਾਲ ਤੋ ਡਾਕਟਰ ਅਮਰਜੀਤ ਸਿੰਘ ਐਮ ਐਮ,ਡਾਕਟਰ ਸੁਰੇਸ ਰਾਉ ਅਤੇ ਡਾਕਟਰ ਅਮਿੱਤ ਭੂਟਾਨ ਕੈਂਪ ਵਿੱਚ ਆਧੁਨਿਕ ਮਸ਼ੀਨਾਂ ਨਾਲ ਸਾਰੇ ਸਰੀਰ ਦਾ ਜਾਚ ਕਰਨ ਲਈ ਵਿਸੇ ਤੌਰ ‘ਤੇ ਪਹੁੰਚੇ। ਇਹ ਕੈਂਪ ਪੀਰਖਾਨਾ ਰੋਡ ਨੇੜੇ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਲਗਾਇਆਂ ਗਿਆਂ। ਕੈਂਪ ਵਿੱਚ 475 ਮਰੀਜਾਂ ਦੀ ਸਰੀਰ ਦੀ ਸਕੈਨਿੰਗ ਕਰਕੇ ਬਿਮਾਰੀਆਂ ਦਾ ਪਤਾ ਲਗਾਇਆ ਗਿਆ। ਇਸ ਮੌਕੇ ਕੈਂਪ ਵਿੱਚ ਜੋੜਾਂ ਦੇ ਦਰਦ, ਸਿਆਟਿਕਾਂ, ਪਿੱਠ ਦਰਦ, ਕਮਰ ਦਰਦ, ਅਧਰੰਗ, ਮਾਇਗ੍ਰੇਨ, ਖੂਨ ਦੀ ਕਮੀ, ਸ਼ੁਗਰ, ਬਲੱਡ ਪ੍ਰੈਸ਼ਰ, ਸਿਰ ਦਰਦ ਦੀ ਸਮੱਸਿਆਂ,ਗਰਦਨ ਅਤੇ ਪਿੱਠ ਦਾ ਸਪਾਡਿਲੋਸਿਸ, ਥਾਈਰਾਈਡ, ਅੰਦਰੂਨੀ ਰੋਗ, ਨੀਂਦ ਨਾ ਆਉਣਾਂ,ਵਾਲਾਂ ਦਾ ਝੜਨਾਂ, ਦਿਲ ਦੇ ਰੋਗ, ਗਠੀਆ, ਸਾਂਹ ਅਤੇ ਹਰ ਪ੍ਰਕਾਰ ਦੇ ਪੇਟ ਦੀਆਂ ਬਿਮਾਰੀਆਂ, ਲੀਵਰ, ਹਾਰਟ, ਕਿਡਨੀ, ਦਾ ਇਲਾਜ ਫਿਜੋਥਰੈਪੀ,ਸਪਲੀਮੈਂਟ ਤਰੀਕੇ ਨਾਲ ਕੀਤਾ ਗਿਆ। ਇਸ ਕੈਂਪ ਦੇ ਸੰਚਾਲਕ ਹਰਪਾਲ ਸਿੰਘ ਬਾਜਵਾ ਨੇ ਕਿਹਾਂ ਕਿ ਇਹ ਕੈਂਪ ਦਾ ਮੁੱਖ ਉਦੇਸ਼ ਲੋਕਾਂ ਨੂੰ ਆਧੂਨਿਕ ਮਸ਼ੀਨ ਤੋ ਜਾਣੂ ਕਰਵਾਉਣਾ ਅਤੇ ਉੱਚ ਕੋਟੀ ਦੇ ਡਾਕਟਰ ਦੀਆਂ ਸੇਵਾਵਾਂ ਲੋਕਾਂ ਨੂੰ ਮੁਹਾਇਆਂ ਕਰਵਾਉਣਾਂ ਸੀ। ਉਨ੍ਹਾਂ ਨੇ ਕੈਂਪ ਨੂੰ ਸੇਵਾਵਾਂ ਦੇਣ ਵਾਲੇ ਡਾਕਟਰ ਸਹਿਬਾਨ ਅਤੇ ਕੈਂਪ ਨੂੰ ਸੇਵਾਵਾ ਦੇਣ ਵਾਲੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਕੈਂਪ ਪ੍ਰਤੀ ਲੋਕਾਂ ਦੀ ਦਿਲਚਸਪੀ ਨੂੰ ਵੇਖਦੇ ਹੋਏ ਅੱਗੇ ਵੀ ਇਸ ਤਰ੍ਹਾਂ ਦੇ ਕੈਂਪ ਲੱਗਦੇ ਰਹਿਣਗੇ ਤਾਂ ਜੋ ਲੋਕ ਆਪਣੀ ਸਿਹਤ ਸੰਭਾਲ ਦਾ ਭਰਪੂਰ ਲਾਭ ਉੱਠਾ ਸਕਣ।
Check Also
ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …
Punjab Post Daily Online Newspaper & Print Media