ਬਟਾਲਾ, 9 ਜੁਲਾਈ (ਨਰਿੰਦਰ ਸਿੰਘ ਬਰਨਾਲ) – ਅੱਜ ਗੁਰੂ ਨਾਨਕ ਕਾਲਜ਼ ਬਟਾਲਾ ਵਿਖੇ ਡ੍ਰਿਸਟ੍ਰਿਕ ਕੋਰ ਕਮੇਟੀ ਮੈਂਬਰ ਲਾਇੰਨ ਚਰਨਜੀਤ ਸਿੰਘ ਤੇ ਜੋਨ ਚੇਅਰਮੈਨ ਲਾਇੰਨ ਹਰਭਜਨ ਸਿੰਘ ਸੇਖੋਂ ਦੀ ਨਿਗਰਾਨੀ ਤੇ ਪ੍ਰਧਾਂਨ ਲਾਇੰਨ ਭਾਰਤ ਭੂਸਨ ਦੀ ਪ੍ਰਧਾਂਨਗੀ ਹੇਠ ਹੋਈ। ਮੀਟਿੰਗ ਵਿਚ ਕਲੱਬ ਦੇ ਮੈਬਰਾਂ ਨੇ ਹਿੱਸਾ ਲਿਆ । ਇਸ ਮੌਕੇ ਪ੍ਰਧਾਨ ਲਾਇੰਨ ਭਾਰਤ ਭੂਸ਼ਨ ਨੇ ਦੱਸਿਆ ਕਿ ਲਾਇੰਨ ਕਲੱਬ ਬਟਾਲਾ ਮੁਸਕਾਨ ਦੀ ਪਲੇਠੀ ਮੀਟਿੰਗ ਹੈ ਤੇ ਇਸ ਆਉਦੇ ਤਿੰਨ ਮਹੀਨਿਆਂ ਵਿਚ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਬਾਰੇ ਦੱਸਿਆ ਕਲੱਬ ਵਿਖੇ ਆਪਣੀ ਮੈਂਬਰ ਸਿਪ ਵਧਾਂਉਣ, ਵਾਤਾਵਰਨ ਦੀ ਸ਼ੁਧਤਾ ਅਧੀਨ ਸਕੂਲਾਂ, ਕਾਲਜ਼ਾਂ , ਪਿੰਡਾਂ ਤੇ ਪਾਰਕਾਂ ਵਿਚ ਦਰੱਖ਼ਤ ਲਗਾਉਣ, ਅੱਖਾਂ ਦਾ ਫ੍ਰੀ ਕਂੈਪ ਲਗਾਉਣ, ਬਲੱਡ ਕੈਪ ਲਗਾਉਣ ਦੇ ਨਾਲ ਨਸ਼ਿਆਂ ਵਿਰੁਧ ਜਾਗਰੂਕਤਾ ਮੁਹਿੰਮ ਚਲਾਉਣ ਵਰਗੇ ਕਾਰਜ ਕਰੇਗਾ। ਕਲੱਬ ਦਾ ਮੁਖ ਮਕਸਦ ਸਮਾਜ ਸੇਵਾ ਤੇ ਮਨੁੱਖਤਾ ਦੀ ਭਲਾਈ ਹੈ ਇਸ ਅੱਜ ਦੀ ਮੀਟਿੰਗ ਵਿਚ ਲਾਇੰਨ ਬਰਿੰਦਰ ਸਿੰਘ, ਲਾਇੰਨ ਸੈਕਟਰੀ ਡਾ. ਰਣਜੀਤ ਸਿੰਘ, ਲਾਇੰਨ ਚਰਨਜੀਤ ਸਿੰਘ, ਲਾਇੰਨ ਲਖਵਿੰਦਰ ਸਿੰਘ ,ਪੀ.ਆਰ.a ਨਰਿੰਦਰ ਸਿੰਘ, ਲਾਇੰਨ ਬਲਕਾਰ ਸਿੰਘ, ਦਰਸ਼ਨ ਸਿੰਘ, ਲਾਇੰਨ ਦੀਪਕ, ਬਲਰਾਜ ਸਿੰਘ ਬਾਜਵਾ, ਰਵਿੰਦਰ ਪਾਲ ਸਿੰਘ ਚਾਹਲ, ਰਜਿੰਦਰ ਸਿੰਘ, ਲਾਇੰਨ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …