ਸੰਦੌੜ੍ਹ, 7 ਅਗਸਤ (ਪੰਜਾਬ ਪੋਸਟ- ਭੱਟ)- ਸਮਾਜ ਸੇਵਾ ਨੂੰ ਸਮਰਪਿਤ ਅਤੇ ਸਭਿਆਚਾਰ ਸਿੱਖਿਆ, ਸੰਗੀਤਕ ਤੇ ਸਾਹਿਤ ਦੇ ਖੇਤਰ ਵਿੱਚ ਥੋੜੇ
ਹੀ ਸਮੇਂ ‘ਚ ਨਵੇਂ ਮੀਲ ਪੱਥਰ ਸਥਾਪਿਤ ਕਰਨ ਵਾਲਾ ਨੌਜਵਾਨ ਲੇਖਕ ਤੇ ਗਾਇਕ ਹਰਮਿੰਦਰ ਸਿੰਘ ‘ਭੱਟ’ ਆਪਣੀ ਮਾਖਿਓ ਮਿੱਠੀ ਬੁਲੰਦ ਅਵਾਜ ਰਾਹੀ ਸੰਗੀਤ ਦੇ ਖੇਤਰ ਵਿੱਚ ਵੀ ਨਿਵੇਕਲਾ ਸਥਾਨ ਬਣਾ ਚੁੱਕਿਆ ਹੈ।ਪਿਛਲੇ ਦਿਨੀ ਸੂਫੀਆਣਾ ਰੰਗ ਵਿਚ ਰੰਗਿਆ ਉਸ ਦਾ ਸਿੰਗਲ ਟਰੈਕ ‘ਤੇਰਾ ਚਿਹਰਾ” ਨੈਟਵਰਕ ਦੀਆਂ ਅਲੱਗ-ਅਲੱਗ ਸਾਈਟਾਂ `ਤੇ ਰਿਲੀਜ਼ ਕੀਤਾ ਗਿਆ ਸੀ।ਜਿਸ ਦੀ ਨੈੱਟਵਰਕ ਸਾਈਟ `ਤੇ ਡਾਊਨ ਲੋਡਿੰਗ ਕੁੱਝ ਹੀ ਦਿਨਾਂ ‘ਚ 2.5 ਲੱਖ ਤੋਂ ਜਿਆਦਾ ਪਹੁੰਚ ਚੁੱਕੀ ਹੈ।ਇਸ ਤੋਂ ਇਲਾਵਾ ਆਈ ਟਿਊਨ, ਐਫ.ਐਮ ਆਦਿ ਸਾਈਟਾਂ `ਤੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਕਾਫੀ ਪਸ਼ੰਦ ਕੀਤਾ ਗਿਆ।ਗਾਇਕ ਹਰਮਿੰਦਰ ਭੱਟ ਦਾ ਕਹਿਣਾ ਹੈ ਕਿ ਉੱਘੇ ਪੰਜਾਬੀ ਲੇਖਕ ਤਰਸੇਮ ਮਹਿਤੋ ਦੇ ਵਿਸ਼ੇਸ਼ ਸਹਿਯੋਗ ਅਤੇ ਗੀਤਕਾਰ ਹਾਕਮ ਮਾਜਰੀ ਦੇ ਲਿਖੇ ਗਏ ਗੀਤ ਨੂੰ ਮੇਰੇ ਰੱਬ ਵਰਗੇ ਸਰੋਤਿਆਂ ਨੇ ਅਥਾਹ ਪਿਆਰ ਦਾ ਸਬੂਤ ਦਿੱਤਾ ਹੈ ਜਿਸ ਦਾ ਉਹ ਸਦਾ ਰਿਣੀ ਰਹੇਗਾ।ਇਸ ਗੀਤ ਦੀ ਅਪਾਰ ਸਫ਼ਲਤਾ ਤੋਂ ਬਾਅਦ ਗੋਬਿੰਦ ਸੰਦੌੜਵੀ ਦੁਆਰਾ ਲਿਖਿਆ ‘ਬਾਪੂ’ ਟਰੈਕ ਵੀ ਜਲਦ ਸਰੋਤਿਆਂ ਦੇ ਰੂਬਰੂ ਕੀਤਾ ਜਾਵੇਗਾ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media