ਅੰਮ੍ਰਿਤਸਰ, 7 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਗੁਰੂਦੁਆਰਾ ਕਲਗੀਧਰ ਸਾਹਿਬ ਵਿਖੇ ਅਰਦਾਸ ਉਪਰੰਤ ਚੀਫ ਖਾਲਸਾ
ਦੀਵਾਨ ਦੇ ਮਹਿਲਾ ਸਟਾਫ ਅਤੇ ਪਿ੍ਰੰਸੀਪਲਾਂ ਵੱਲੋਂ ਪ੍ਰਧਾਨ ਚੀਫ ਖਾਲਸਾ ਦੀਵਾਨ ਚਰਨਜੀਤ ਸਿੰਘ ਚੱਢਾ ਤੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਦੇ ਗੁੱਟ `ਤੇ ਰੱਖੜੀਆਂ ਬੰਨੀਆਂ ਗਈਆਂ।ਚਰਨਜੀਤ ਸਿੰਘ ਚੱਢਾ ਨੇ ਇਸ ਸਮੇਂ ਕਿਹਾ ਕਿ ਰੱਖੜੀ ਦਾ ਬੰਧਨ ਅਜਿਹਾ ਪਵਿੱਤਰ, ਨਾਜ਼ਕ ਤੇ ਵਿਸ਼ਵਾਸ਼ ਦਾ ਰਿਸ਼ਤਾ ਹੈ ਜੋ ਨਾ ਸਿਰਫ ਭੈਣ-ਭਰਾ ਵਿਚ ਹੀ ਨਹੀ ਬਲਕਿ ਪਿਤਾ-ਪੁੱਤਰੀ, ਟੀਚਰ ਤੇ ਵਿਦਿਆਰਥੀ ਅਤੇ ਭਾਵਨਾਤਮਕ ਤੌਰ `ਤੇ ਜਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ ਬਲਕਿ ਸਮਾਜਿਕ ਤੌਰ ਤੇ ਮਜਬੂਤੀ ਪ੍ਰਦਾਨ ਕਰਨ ਦੇ ਨਾਲ-ਨਾਲ ਵਿਅਕਤੀਗਤ ਵਿਕਾਸ ਵਿਚ ਵੀ ਸਹਾਇਕ ਹੁੰਦਾ ਹੈ।ਇਸ ਮੌਕੇ ਪਿ੍ਰੰਸੀਪਲ ਰਿਪੁਦਮਨ, ਪਿ੍ਰੰਸੀ. ਰਵਿੰਦਰ ਕੌਰ ਬਮਰਾ, ਫਾਈਨੈਂਸ ਐਚ.ਆਰ ਜਯੋਤੀ ਸਹਾਏ, ਪੀ.ਆਰ.ਓ ਮਨਜੀਤ ਕੌਰ, ਮੈਨੇਜਰ ਵਾਨੀ ਕਪੁਰ, ਸੁਪਰਡੈਟ ਜਸਵਿੰਦਰ ਕੌਰ, ਨਰਜੋਤ ਕੌਰ, ਅਰਵਿੰਦਰ ਕੌਰ, ਤਜਿੰਦਰ ਕੌਰ ਤੇ ਹੋਰ ਸਟਾਫ ਹਾਜਰ ਸੀ।
Check Also
ਸੰਯੁਕਤ ਰਾਸ਼ਟਰ ਦੇ ਅੰਤਰ-ਧਰਮ ਸੰਵਾਦ ਵਿੱਚ ਗੂੰਜ਼ੀ ਸਿੱਖ ਸੋਚ
ਵਿਸ਼ਵ ਮੰਚ ’ਤੇ ਸਿੱਖ ਨੈਤਿਕ ਚਿੰਤਨ ਦੀ ਮਜ਼ਬੂਤ ਹਾਜ਼ਰੀ ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) …
Punjab Post Daily Online Newspaper & Print Media